ਕੀਮਤੀ ਭਗਤ, ਜਲੰਧਰ : ਸ਼ਿਵ ਰਾਮ ਕਲਾ ਮੰਚ ਸ਼੍ਰੀ ਰਾਮਲੀਲ੍ਹਾ ਕਮੇਟੀ ਮਾਡਲ ਹਾਊਸ ਵਲੋਂ ਬੀਤੀ ਰਾਤ ਰਾਮ ਬਨਵਾਸ ਨਾਈਟ ਪੇਸ਼ ਕੀਤੀ ਗਈ। ਨਾਈਟ ਦਾ ਉਦਘਾਟਨ ਰਮਣੀਕ ਸਿੰਘ ਰੰਧਾਵਾ ਸਾਬਕਾ ਲੋਕ ਸਭਾ ਹਲਕਾ ਜਲੰਧਰ ਇੰਚਾਰਜ (ਆਪ) ਨੇ ਕੀਤਾ। ਆਪਣੇ ਸੰਬੋਧਨ 'ਚ ਰਮਣੀਕ ਸਿੰਘ ਨੇ ਨੌਜਵਾਨਾਂ ਨੂੰ ਨਸ਼ਾ ਛੱਡ ਕੇ ਪ੍ਰਭੂ ਸ਼੍ਰੀ ਰਾਮ ਜੀ ਦੇ ਦੱਸੇ ਰਸਤੇ 'ਤੇ ਚੱਲਣ ਵਾਸਤੇ ਕਿਹਾ। ਰਾਮ ਬਨਵਾਸ ਨਾਈਟ ਦੀ ਸ਼ੁਰੂਆਤ ਆਰਤੀ ਨਾਲ ਹੋਈ। ਰਾਜਾ ਦਸ਼ਰਥ ਵੱਲੋਂ ਕਿਸੇ ਵੇਲੇ ਕੈਕੇਈ ਨੂੰ ਦਿੱਤੇ ਵਰ ਨੂੰ ਜਦੋਂ ਕੈਕਈ ਮੰਗਦੀ ਹੈ ਜਿਸ ਵਿਚ ਉਹ ਰਾਮ ਨੂੰ ਰਾਜ ਬਦਲੇ 14 ਸਾਲਾਂ ਦਾ ਬਨਵਾਸ ਤੇ ਭਰਤ ਲਈ ਰਾਜ ਮੰਗਦੀ ਹੈ ਤਾਂ ਰਾਜਾ ਦਸ਼ਰੱਥ ਦੇ ਪੈਰਾਂ ਹੋਠੋ ਜ਼ਮੀਨ ਨਿਕਲ ਜਾਂਦੀ ਹੈ। ਬਹੁਤ ਹੀ ਸੁੰਦਰ ਦਿ੍ਸ਼ ਡਾਇਰੈਕਟਰ ਰਜਨੀਸ਼ ਕੁਮਾਰ ਦੀ ਦੇਖਰੇਖ ਹੇਠ ਪੇਸ਼ ਕੀਤੇ ਗਏ। ਨਾਈਟ ਦਾ ਉਦਘਾਟਨ ਵੇਲੇ ਮੁੱਖ ਮਹਿਮਾਨ ਰਮਣੀਕ ਸਿੰਘ ਰੰਧਾਵਾ 'ਤੇ ਵਿਸ਼ੇਸ਼ ਮਹਿਮਾਨ ਮਸ਼ਹੂਰ ਕਮੇਡੀਅਨ ਸੰਦੀਪ ਪਤੀਲਾ ਨੇ ਆਪਣੇ ਵਿਅੰਗ ਨਾਲ ਹਾਜ਼ਰੀਨ ਨੂੰ ਲੋਟ ਪੋਟ ਕੀਤਾ। ਇਸ ਮੌਕੇ ਗੁਰਪ੍ਰਰੀਤ ਕੌਰ ਜ਼ਿਲ੍ਹਾ ਉਪ ਪ੍ਰਧਾਨ, ਸੰਜੀਵ ਭਗਤ ਜਿਲ੍ਹਾ ਸ਼ੋਸ਼ਲ ਮੀਡਆ ਇੰਚਾਰਜ, ਡਾਇਰੈਕਟਰ ਰਜਨੀਸ਼ ਕੁਮਾਰ, ਸਰਪ੍ਰਤਸ ਸਤਪਾਲ ਭਗਤ, ਸਕੱਤਰ ਨਿਰਦੋਸ਼ ਕੁਮਾਰ, ਪ੍ਰਧਾਨ ਹਰਜੀਵਨ ਗੋਗਨਾ, ਸਹਾਇਕ ਡਾਇਰੈਕਟਰ ਧੀਰਜ ਸਹਿਗਲ, ਕੁਲਵਿੰਦਰ ਸਿੰਘ ਹੀਰਾ, ਅਮਰੀਕਾ ਸਿੰਘ ਮੀਕਾ, ਵਿਸ਼ਾਲ ਭੱਲਾ, ਸਤਨਾਮ ਅਰੋੜਾ, ਸਟੇਜ ਸਕੱਤਰ ਪਿ੍ਰਯਵਰਤ ਸ਼ਾਸ਼ਤਰੀ, ਅਮਨਦੀਪ ਹੈਰੀ, ਪ੍ਰਦੀਪ ਬੀਟੀ, ਜਗਦੀਸ਼ ਬਿੱਟਾ, ਕਾਰਤਿਕ, ਸ਼ਿਵਮ ਭਗਤ, ਸ਼ਿਵਮ ਕਾਲੀਆ, ਸੁਰਿੰਦਰ ਮੋਹਨ ਐਡਵੋਕੇਟ, ਕ੍ਰਿਸ਼ਨ ਸੋਨੀ, ਨਿਖਿਲ ਤੇ ਸ਼ੁੱਭਮ ਆਦਿ ਹਾਜ਼ਰ ਸਨ।