ਪੱਤਰ ਪੇ੍ਰਰਕ, ਕਰਤਾਰਪੁਰ

ਨੇੜਲੇ ਪਿੰਡ ਪਾਹੜਾ ਵਿਖੇ ਚੋਰਾਂ ਵੱਲੋਂ ਬੰਦ ਪਏ ਘਰ 'ਤੇ ਧਾਵਾ ਬੋਲਦੇ ਹੋਏ ਘਰ ਦੀ ਅਲਮਾਰੀ ਤੇ ਬੈੱਡ 'ਚੋਂ ਹਜ਼ਾਰਾਂ ਦੀ ਨਕਦੀ ਅਤੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਰਵੀ ਪਾਲ ਪੁੱਤਰ ਬੂਟਾ ਦਾਸ ਵਾਸੀ ਪਾਹੜਾ ਪਿੰਡ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰ ਸਾਲ ਤਰ੍ਹਾਂ ਪੂਰਾ ਪਰਿਵਾਰ ਹਿਮਾਚਲ ਪ੍ਰਦੇਸ਼ ਸਥਿਤ ਮਾਤਾ ਚਿੰਤਪੂਰਨੀ ਕਾਂਗੜਾ ਤੇ ਬਾਬਾ ਬਾਲਕ ਨਾਥ ਜੀ ਦੇ ਪਾਵਨ ਧਾਮਾ ਦੇ ਦਰਸ਼ਨਾਂ ਲਈ ਗਿਆ ਹੋਇਆ ਸੀ ਅਤੇ ਕਰੀਬ 5-6 ਦਿਨਾਂ ਦੀ ਯਾਤਰਾ ਕਰਕੇ ਪਿੰਡ ਪੁੱਜੇ ਤਾਂ ਦੇਖਿਆ ਘਰ ਦਾ ਤਾਲਾ ਪਹਿਲਾਂ ਹੀ ਖੋਲਿ੍ਹਆ ਹੋਇਆ ਸੀ ਤੇ ਕਮਰਿਆਂ ਦਾ ਸਾਮਾਨ ਵੀ ਬੁਰੀ ਤਰ੍ਹਾਂ ਖਿਲਰਿਆ ਪਿਆ ਸੀ ਜਦੋਂ ਅਸੀਂ ਘਰ 'ਚ ਸਾਂਭੇ ਪਏ ਸੋਨੇ ਦੇ ਗਹਿਣੀਆਂ 'ਚ ਟੋਪਸ ਮੁੰਦਰੀਆਂ ਘੜੀਆਂ ਜਿਨ੍ਹਾਂ ਦੀ ਕੀਮਤ ਕਰੀਬ ਇਕ ਲੱਖ ਰੁਪਏ ਦੇ ਕਰੀਬ ਦੀ ਪੜਤਾਲ ਕੀਤੀ ਤੇ 25 ਕੁ ਹਜ਼ਾਰ ਨਕਦੀ ਦੀ ਭਾਲ ਕੀਤੀ ਤਾਂ ਸਭ ਕੁਝ ਗਾਇਬ ਸੀ। ਘਰ 'ਚ ਵਾਪਰੀ ਇਸ ਘਟਨਾ ਦੀ ਇਤਲਾਹ ਥਾਣਾ ਕਰਤਾਰਪੁਰ ਨੂੰ ਕਰਦੇ ਹੋਏ ਲਿਖਤੀ ਤੌਰ 'ਤੇ ਸ਼ਿਕਾਇਤ ਵੀ ਕਰ ਦਿੱਤੀ ਹੈ ਅਤੇ ਥਾਣਾ ਕਰਤਾਰਪੁਰ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਤੇ ਭਰੋਸਾ ਦਿਵਾਇਆ ਕਿ ਚੋਰ ਜਲਦ ਤੋਂ ਜਲਦ ਪੁਲਿਸ ਗਿ੍ਫ਼ਤ 'ਚ ਹੋਣਗੇ।