ਸਾਹਿਲ ਸ਼ਰਮਾ, ਨਕੋਦਰ : ਦਿਨ-ਦਿਹਾੜੇ ਮੁਹੱਲਾ ਬਹਾਦਰਪੁਰ 'ਚ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਇਆ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਆਰੰਭ ਕਰ ਦਿੱਤੀ ਹੈ। ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਰਘਬੀਰ ਸਿੰਘ ਨੇ ਦੱਸਿਆ ਕਿ ਵੀਰਵਾਰ ਬਾਅਦ ਦੁਪਹਿਰ ਕਰੀਬ ਸਾਢੇ ਬਾਰਾਂ ਵਜੇ ਉਹ ਘਰੋਂ ਬਾਹਰ ਗਏ ਸਨ। ਇਸ ਦੌਰਾਨ ਚੋਰ ਘਰ ਦੀ ਦੀਵਾਰ ਟੱਪ ਕੇ ਏਸੀ ਵਾਲੀ ਖਿੜਕੀ ਨੂੰ ਪੁੱਟ ਕੇ ਘਰ ਅੰਦਰ ਦਾਖ਼ਲ ਹੋਏ ਅਤੇ ਇਕ ਮੋਬਾਈਲ, ਨਕਦੀ, ਜ਼ਰੂਰੀ ਕਾਗ਼ਜ਼ਾਤ, ਇਕ ਹੈੱਡਫੋਨ, ਦੋ ਚਾਂਦੀ ਦੀਆਂ ਵਾਲੀਆਂ, ਦੋ ਘੜੀਆਂ ਚੋਰੀ ਕਰ ਕੇ ਲੈ ਗਏ। ਥਾਣਾ ਮੁਖੀ ਮੁਹੰਮਦ ਜਮੀਲ ਨੇ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਸੂਚਨਾ ਮਿਲ ਗਈ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।