ਅਮਰਜੀਤ ਸਿੰਘ ਵੇਹਗਲ, ਜਲੰਧਰ

ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਸ਼ੇਖੇ ਵਿਖੇ ਚੋਰ ਖੇਤਾਂ 'ਚ ਬਣੇ ਕਮਰੇ ਦਾ ਤਾਲਾ ਤੋੜ ਕੇ ਸਬਮਰਸੀਬਲ ਮੋਟਰ ਦਾ ਸਟਾਰਟਰ ਅਤੇ ਬਿਜਲੀ ਦੀਆਂ ਤਾਰਾਂ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਖੇਤਾਂ ਦੇ ਮਾਲਕ ਮਾਲਕ ਸਰਪੰਚ ਗੁਰਿੰਦਰ ਸਿੰਘ ਲਾਡੀ ਵਾਸੀ ਪਿੰਡ ਕੋਟਲਾ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦਾ ਮਜ਼ਦੂਰ ਰਾਮੂ ਰੋਜ਼ਾਨਾ ਦੀ ਤਰ੍ਹਾਂ ਦੇਰ ਰਾਤ ਖੇਤਾਂ ਨੂੰ ਪਾਣੀ ਦੇ ਕੇ ਘਰ ਚਲੇ ਗਏ ਸਨ ਤੇ ਜਦੋਂ ਅਗਲੇ ਦਿਨ ਤੜਕਸਾਰ ਜਦ ਉਨ੍ਹਾਂ ਦਾ ਮਜ਼ਦੂਰ ਰਾਮੂ ਖੇਤਾਂ 'ਚ ਗਿਆ ਤਾਂ ਉਸ ਨੇ ਦੇਖਿਆ ਕਿ ਕਮਰੇ ਦੇ ਤਾਲੇ ਟੁੱਟੇ ਹੋਏ ਹਨ ਤੇ ਕਮਰੇ ਦੇ ਅੰਦਰ ਲਗਾ ਮੋਟਰ ਦਾ ਸਟਾਰਟਰ ਅਤੇ ਬਿਜਲੀ ਦੀਆਂ ਤਾਰਾਂ ਚੋਰੀ ਹੋਈਆਂ ਹਨ। ਸਰਪੰਚ ਗੁਰਿੰਦਰ ਸਿੰਘ ਲਾਡੀ ਨੇ ਦਾ ਕਹਿਣਾ ਹੈ ਕਿ ਫਿਲਹਾਲ ਉਨ੍ਹਾਂ ਵੱਲੋਂ ਅਜੇ ਤਕ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਗਿਆ, ਉਹ ਆਪਣੇ ਤੌਰ 'ਤੇ ਚੋਰਾਂ ਦੀ ਭਾਲ ਕਰ ਰਹੇ ਹਨ।