ਚੋਰਾਂ ਨੇ ਮਚਾਇਆ ਆਤੰਕ, 9 ਕਿਲੋ ਸੋਨਾ ਤੇ ਅੱਧਾ ਕਿਲੋ ਚਾਂਦੀ ਦੇ ਨਾਲ ਗਹਿਣੇ ਚੋਰੀ; ਕੈਨੇਡੀਅਨ ਡਾਲਰਾਂ ਸਣੇ ਲੈ ਗਏ ਸਾਰਾ ਕੈਸ਼
ਬੀਤੀ ਰਾਤ ਚੋਰਾਂ ਵੱਲੋਂ ਥਾਣਾ ਗਰਾਇਆ ਦੇ ਅਧੀਨ ਪੈਂਦੀ ਪੁਲਿਸ ਚੌਂਕੀ ਦੇ ਪਿੰਡ ਸਰਹਾਲ ਮੁੰਡੀ ਨੌ ਤੋਲੇ ਸੋਨੇ ਦੇ ਗਹਿਣੇ, ਅੱਧਾ ਕਿਲੋ ਚਾਂਦੀ ਦੇ ਗਹਿਣੇ, 42 ਹਜ਼ਾਰ ਨਕਦੀ ਚੋਰ ਚੋਰੀ ਕਰਕੇ ਲੈ ਗਏ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਅਜਮੇਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸਰਹਾਲ ਮੁੰਡੀ ਥਾਣਾ ਗੁਰਾਇਆ, ਜ਼ਿਲ੍ਹਾ ਜਲੰਧਰ ਨੂੰ ਦੱਸਿਆ ਕਿ ਉਹ ਜਰਮਨ ਤੋਂ ਆਇਆ ਹੈ, ਉਹ ਕੱਲ ਸਵੇਰੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ ਅਤੇ ਘਰ ਦੀ ਚਾਬੀ ਗੁਆਂਢੀ ਨੂੰ ਦੇ ਗਏ ਸਨ।
Publish Date: Sun, 07 Dec 2025 03:37 PM (IST)
Updated Date: Sun, 07 Dec 2025 04:07 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ - ਬੀਤੀ ਰਾਤ ਚੋਰਾਂ ਵੱਲੋਂ ਥਾਣਾ ਗਰਾਇਆ ਦੇ ਅਧੀਨ ਪੈਂਦੀ ਪੁਲਿਸ ਚੌਂਕੀ ਦੇ ਪਿੰਡ ਸਰਹਾਲ ਮੁੰਡੀ ਨੌ ਤੋਲੇ ਸੋਨੇ ਦੇ ਗਹਿਣੇ, ਅੱਧਾ ਕਿਲੋ ਚਾਂਦੀ ਦੇ ਗਹਿਣੇ, 42 ਹਜ਼ਾਰ ਨਕਦੀ ਚੋਰ ਚੋਰੀ ਕਰਕੇ ਲੈ ਗਏ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਅਜਮੇਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸਰਹਾਲ ਮੁੰਡੀ ਥਾਣਾ ਗੁਰਾਇਆ, ਜ਼ਿਲ੍ਹਾ ਜਲੰਧਰ ਨੂੰ ਦੱਸਿਆ ਕਿ ਉਹ ਜਰਮਨ ਤੋਂ ਆਇਆ ਹੈ, ਉਹ ਕੱਲ ਸਵੇਰੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ ਅਤੇ ਘਰ ਦੀ ਚਾਬੀ ਗੁਆਂਢੀ ਨੂੰ ਦੇ ਗਏ ਸਨ।
ਜਦੋਂ ਉਸ ਨੇ ਆ ਕੇ ਵੇਖਿਆ ਕਿ ਅੰਦਰ ਵਾਲੇ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ। ਸਾਨੂੰ ਚੋਰੀ ਦੀ ਘਟਨਾ ਬਾਰੇ ਦੱਸਿਆ ਗਿਆ ਅਤੇ ਅਸੀਂ ਆ ਕੇ ਵੇਖਿਆ ਕਿ ਜਿੰਦੇ ਟੁੱਟੇ ਹੋਏ ਸਨ, ਸਮਾਨ ਖਿਲਰਿਆ ਹੋਇਆ ਸੀ। ਜਦੋਂ ਵੇਖਿਆ ਕਿ ਨੌ ਤੋਲੇ ਸੋਨਾ ਅਤੇ ਅੱਧਾ ਕਿਲੋ ਚਾਂਦੀ ਦੇ ਗਹਿਣੇ, 250 ਡਾਲਰ ਕਨੇਡੀਅਨ, 42000 ਚੋਰ ਚੋਰੀ ਕਰਕੇ ਲੈ ਗਏ ਹਨ। ਇਸਦੀ ਸੂਚਨਾ ਪੁਲਿਸ ਚੌਕੀ ਦੁਸਾਂਝ ਕਲਾਂ ਦਰਜ ਕਰਵਾਈ ਹੈ।
ਮੌਕਾ ਵੇਖਣ ਪੁਲਿਸ ਚੌਕੀ ਦੁਸਾਂਝ ਕਲਾਂ ਦੇ ਇੰਚਾਰਜ ਜੰਗ ਬਹਾਦਰ ਸਿੰਘ ਥਾਣੇਦਾਰ ਆਏ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।