ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰਬਰ ਦੋ ਦੀ ਹੱਦ ਵਿਚ ਪੈਂਦੇ ਸੋਢਲ ਫਾਟਕ ਲਾਗੇ ਸਥਿਤ ਸ਼ਿਵ ਨਗਰ ਦੇ ਸ਼ਿਵ ਮੰਦਰ 'ਤੇ ਚੋਰਾਂ ਨੇ ਧਾਵਾ ਬੋਲਦੇ ਹੋਏ ਉੱਥੋਂ ਚਾਂਦੀ ਦੇ ਮੁਕਟ, ਸੋਨੇ ਦੀ ਨੱਥ ਅਤੇ ਗੋਲਕ 'ਚੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਏ।

ਇਸ ਸਬੰਧੀ ਮੰਦਰ ਦੇ ਪੁਜਾਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਕੱਲ੍ਹ ਰਾਤ ਉਹ ਕਿਸੇ ਦੇ ਘਰ ਹਵਨ ਕਰ ਕੇ ਡੇਢ ਵਜੇ ਮੰਦਰ ਆਏ ਤਾਂ ਉਸ ਵੇਲੇ ਤਕ ਸਭ ਠੀਕਠਾਕ ਸੀ। ਜਦੋਂ ਸਵੇਰੇ ਪੰਜ ਵਜੇ ਸੰਗਤ ਮੰਦਰ ਮੱਥਾ ਟੇਕਣ ਆਈ ਤਾਂ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਜਿਸ ਦੀ ਜਾਣਕਾਰੀ ਮਿਲਣ 'ਤੇ ਮੰਦਰ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਉੱਥੇ ਪਹੁੰਚੇ। ਚੋਰਾਂ ਨੇ ਮੰਦਰ ਵਿੱਚੋਂ ਪੰਜ ਚਾਂਦੀ ਦੇ ਮੁਕਟ, ਇਕ ਸੋਨੇ ਦੀ ਨੱਥ ਅਤੇ ਗੋਲਕਾਂ ਦੇ ਤਾਲੇ ਭੰਨ ਕੇ ਉਨ੍ਹਾਂ ਵਿੱਚੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਘਟਨਾ ਦੀ ਸੂਚਨਾ ਥਾਣਾ ਨੰਬਰ ਦੋ ਦੀ ਪੁਲਿਸ ਨੂੰ ਦਿੱਤੀ ਗਈ ਜੋ ਤੁਰੰਤ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਕੁਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਮੰਦਰ ਲਾਗੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰ ਰਹੀ ਹੈ। ਉਮੀਦ ਹੈ ਕਿ ਜਲਦ ਹੀ ਚੋਰਾਂ ਦਾ ਪਤਾ ਲਗਾ ਲਿਆ ਜਾਵੇਗਾ। ਫਿਲਹਾਲ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗੈ।

Posted By: Seema Anand