ਪੱਤਰ ਪ੍ਰਰੇਰਕ, ਨਕੋਦਰ : ਥਾਣੇ ਨੇੜੇ ਬਨਵਾਰੀ ਲਾਲ ਗੁਪਤਾ ਇੰਟਰਪ੍ਰਰਾਈਜ਼ਿਜ਼ ਦੀ ਦੁਕਾਨ 'ਚ ਚੋਰਾਂ ਨੇ ਰੁਪਈਆਂ ਵਾਲਾ ਬੈਗ ਚੋਰੀ ਕਰ ਕੇ ਪੁਲਿਸ ਨੂੰ ਖੱੁਲ੍ਹੀ ਚੁਣੌਤੀ ਦਿੱਤੀ ਹੈ। ਦੁਕਾਨ ਦੇ ਮਾਲਕ ਦਵਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਉਹ ਜਦੋਂ ਦੁਕਾਨ 'ਤੇ ਆਇਆ ਤਾਂ ਉਸ ਨੇ ਆਪਣਾ ਬੈਗ ਦੁਕਾਨ ਅੰਦਰ ਸੋਫੇ 'ਤੇ ਰੱਖ ਦਿੱਤਾ। ਉਹ ਦੁਕਾਨ ਦੇ ਬਾਹਰ ਸਫ਼ਾਈ ਕਰਨ ਲੱਗ ਗਿਆ। ਇੰਨੇ ਨੂੰ ਚੋਰਾਂ ਨੇ ਮੌਕਾ ਪਾ ਕੇ ਦੁਕਾਨ ਦੇ ਅੰਦਰ ਪਿਆ ਰੁਪਈਆਂ ਵਾਲਾ ਬੈਗ ਚੁੱਕ ਲਿਆ ਤੇ ਫਰਾਰ ਹੋ ਗਏ। ਚੋਰ ਵਾਰਦਾਤ ਉਪਰੰਤ ਫਰਾਰ ਹੁੰਦੇ ਹੋਏ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਏ। ਪੁਲਿਸ ਨੂੰ ਚੋਰੀ ਸਬੰਧੀ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਪੁਲਿਸ ਫੋਰਸ ਨਾਲ ਮੌਕੇ 'ਤੇ ਪੁੱਜੇ ਤੇ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਜਾਂਚ ਰਹੀ ਹੈ ਤੇ ਛੇਤੀ ਹੀ ਚੋਰਾਂ ਨੂੰ ਗਿ੍ਫਤਾਰ ਕਰ ਲਿਆ ਜਾਵੇਗਾ।