ਸਤਿੰਦਰ ਸ਼ਰਮਾ, ਫਿਲੌਰ

ਮੁਹੱਲਾ ਮਥੁਰਾਪੁਰੀ ਵਿਚ ਬੀਤੀ ਰਾਤ ਇਕ ਘਰ ਵਿਚ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਪ੍ਰਰਾਪਤ ਜਾਣਕਾਰੀ ਮੁਤਾਬਕ 10 ਤੋਲੇ ਸੋਨੇ ਦੇ ਗਹਿਣੇ ਤੇ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਈ ਹੈ। ਪਰਿਵਾਰ ਦੇ ਮੁਖੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਘਰ ਵਿਚ ਸੁੱਤੇ ਪਏ ਸਨ। ਮੁੱਖ ਦਰਵਾਜੇ ਨੂੰ ਅੰਦਰੋਂ ਤਾਲਾ ਲੱਗਾ ਹੋਇਆ ਸੀ ਤੇ ਅਲਮਾਰੀ ਵਾਲੇ ਕਮਰੇ ਨੂੰ ਵੀ ਤਾਲਾ ਲੱਗਾ ਹੋਇਆ ਸੀ। ਪਰਿਵਾਰਕ ਜੀਆਂ ਦੇ ਘਰ ਵਿਚ ਮੌਜੂਦ ਹੁੰਦੇ ਹੋਏ ਦਰਵਾਜ਼ੇ ਨੂੰ ਲੱਗੇ ਤਾਲਿਆਂ ਨੂੰ ਡੁਪਲੀਕੇਟ ਚਾਬੀਆਂ ਨਾਲ ਖੋਲ੍ਹ ਕੇ ਅਲਮਾਰੀ ਵਿੱਚੋਂ 3 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਤੇ 10 ਹਜ਼ਾਰ ਰੁਪਏ ਦੀ ਚੋਰੀ ਕੀਤੀ ਗਈ ਹੈ।

ਪੁਲਿਸ ਨੇ ਆਲੇ-ਦੁਆਲੇ ਲੱਗੇ ਹੋਏ ਸੀਸੀਟੀਵੀ ਕੈਮਰੇ ਵੇਖ ਲਏ ਹਨ ਪਰ ਕੁਝ ਵੀ ਹੱਥ ਨਹੀਂ ਲੱਗਾ, ਜਿਸ ਤੋਂ ਕਿਸੇ 'ਤੇ ਸ਼ੱਕ ਕੀਤਾ ਜਾ ਸਕੇ। ਇਸ ਸਬੰਧੀ ਜਦੋਂ ਐੱਸਐੱਚਓ ਫਿਲੌਰ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ।