ਸੋਨਾ ਪੁਰੇਵਾਲ, ਨਕੋਦਰ : ਦਿਨੋਂ-ਦਿਨ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੇ ਨਕੋਦਰ ਸ਼ਹਿਰ ਦੇ ਲੋਕਾਂ ਦੀ ਚਿੰਤਾ ਵਧਾਈ ਹੋਈ ਹੈ। ਕਿਉਂਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਹੌਸਲੇ ਇਸ ਕਦਰ ਵਧੇ ਹੋਏ ਹਨ ਕਿ ਤਹਿਸੀਲ ਕੰਪਲੈਕਸ ਨੂੰ ਵੀ ਚੋਰਾਂ ਨੇ ਨਹੀਂ ਬਖਸ਼ਿਆ। ਤਹਿਸੀਲ ਕੰਪਲੈਕਸ ਨਕੋਦਰ ਦੇ ਫਰਦ ਕੇਂਦਰ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਫਰਦ ਕੇਂਦਰ ਦੇ ਇੰਚਾਰਜ ਸਨਦੀਪ ਵਰਮਾ ਨੇ ਦੱਸਿਆ ਕਿ ਫਰਦ ਕੇਂਦਰ ਵਿਚ ਅਧਿਕਾਰੀਆਂ ਨੇ ਜਦੋਂ ਦੇਖਿਆ ਤਾਂ ਦਫ਼ਤਰ ਵਿਚ ਸਾਮਾਨ ਖਿਲਰਿਆ ਹੋਇਆ ਸੀ। ਉਨ੍ਹਾਂ ਚੋਰੀ ਹੋਏ ਸਾਮਾਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਪੀਯੂ ਸੈੱਟ 3, ਟੀਐੱਫਟੀ ਸਕਰੀਨ 6, ਜਨਰੇਟਰ ਦੀ ਸਿਲਫ 1, ਸਕੈਨਰ ਐੱਚਪੀ 1 ਤੇ ਪਿੰ੍ਟਰ ਐੱਚਪੀ ਲੇਜਰ 2 ਚੋਰ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ। ਥਾਣਾ ਸਿੱਟੀ ਇੰਚਾਰਜ ਐੱਸਐੱਚਓ ਅਮਨ ਸੈਣੀ ਨੇ ਦੱਸਿਆ ਕਿ ਪੁਲਿਸ ਨੇ ਮੌਕਾ ਵੇਖ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।