ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰ. ਛੇ ਦੀ ਪੁਲਿਸ ਦੀ ਿਢੱਲੀ ਕਾਰਗੁਜ਼ਾਰੀ ਕਾਰਨ ਇਲਾਕੇ ਵਿਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਘੱਟ ਰਹੀਆਂ ਹਨ। ਥਾਣਾ ਖੇਤਰ ਵਿਚ ਰੋਜ਼ਾਨਾ ਹੀ ਕਿਸੇ ਨਾ ਕਿਸੇ ਇਲਾਕੇ ਵਿਚ ਚੋਰੀ ਦੀ ਵਾਰਦਾਤ ਵਾਪਰ ਰਹੀ ਹੈ ਪਰ ਥਾਣਾ ਪੁਲਿਸ ਕਿਸੇ ਵੀ ਚੋਰੀ ਦੀ ਵਾਰਦਾਤ ਨੂੰ ਹੱਲ ਕਰਨ ਵਿਚ ਹਾਲੇ ਤਕ ਕਾਮਯਾਬ ਨਹੀਂ ਹੋਈ। ਇਸ ਕਾਰਨ ਚੋਰਾਂ ਦੇ ਹੌਸਲੇ ਲਗਾਤਾਰ ਵਧਦੇ ਜਾ ਰਹੇ ਹਨ। 29 ਸਤੰਬਰ ਨੂੰ ਪ੍ਰਕਾਸ਼ ਨਗਰ ਵਿਚ ਸਥਿਤ ਇਕ ਕੋਠੀ ਵਿਚੋਂ ਚੋਰ ਤਕਰੀਬਨ ਪੰਜਾਹ ਲੱਖ ਰੁਪਏ ਦੀ ਚੋਰੀ ਕਰ ਕੇ ਲੈ ਗਿਆ ਸੀ, ਉਸ ਤੋਂ ਦੋ ਦਿਨ ਬਾਅਦ ਸ਼ੰਕਰ ਗਾਰਡਨ ਵਿਚ ਸਥਿਤ ਇਕ ਕੋਠੀ ਵਿਚੋਂ ਵੀ ਦੱਸ ਲੱਖ ਰੁਪਏ ਦੇ ਕਰੀਬ ਦੀ ਚੋਰੀ ਹੋ ਗਈ ਸੀ। ਥਾਣਾ ਨੰ. ਛੇ ਦੀ ਪੁਲਿਸ ਹਾਲੇ ਇਨ੍ਹਾਂ ਚੋਰੀ ਦੀਆਂ ਘਟਨਾਵਾਂ ਨੂੰ ਹੱਲ ਕਰਨ ਵਿਚ ਕਾਮਯਾਬ ਵੀ ਨਹੀਂ ਹੋਈ ਸੀ ਕਿ ਬੀਤੀ ਰਾਤ ਹਾਊਸਿੰਗ ਬੋਰਡ ਕਾਲੋਨੀ ਵਿਚ ਸਥਿਤ ਇਕ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣਿਆਂ 'ਤੇ ਹੱਥ ਸਾਫ ਕਰ ਲਿਆ।

ਵਿਨੋਦ ਕੁੰਦਰਾ ਵਾਸੀ ਹਾਊਸਿੰਗ ਬੋਰਡ ਕਾਲੋਨੀ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਮਿਲਣ ਲਈ 14 ਅਕਤੂਬਰ ਨੂੰ ਬਟਾਲਾ ਗਏ ਸਨ। ਸੋਮਵਾਰ ਸਵੇਰੇ ਉਨ੍ਹਾਂ ਨੂੰ ਗੁਆਂਢੀਆਂ ਦਾ ਫੋਨ ਆਇਆ ਕਿ ਉਨ੍ਹਾਂ ਦੀ ਕੋਠੀ ਦਾ ਅੰਦਰ ਵਾਲਾ ਦਰਵਾਜਾ ਖੁੱਲ੍ਹਾ ਹੋਇਆ ਹੈ। ਇਸ 'ਤੇ ਉਹ ਤੁਰੰਤ ਬਟਾਲਾ ਤੋਂ ਜਲੰਧਰ ਵਾਪਸ ਪਹੁੰਚੇ। ਜਲਦ ਅੰਦਰ ਜਾ ਕੇ ਦੇਖਿਆ ਗਿਆ ਤਾਂ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। ਅਲਮਾਰੀਆਂ ਵਿਚੋਂ ਦੋ ਲੱਖ ਰੁਪਏ ਦੀ ਨਕਦੀ, ਦੋ ਮੋਬਾਈਲ ਅਤੇ ਸੋਨੇ ਦੇ ਗਹਿਣੇ ਗਾਇਬ ਸਨ। ਵਿਨੋਦ ਕੰਗਣਾ ਨੇ ਦੱਸਿਆ ਕਿ ਉਸ ਦਾ ਪਤੀ ਸੁਭਾਸ਼ ਚੰਦਰ ਬਿਮਾਰ ਰਹਿੰਦਾ ਹੈ, ਜਿਸ ਕਾਰਨ ਐਮਰਜੈਂਸੀ ਵਾਸਤੇ ਉਨ੍ਹਾਂ ਨੇ ਨਕਦੀ ਘਰ ਵਿਚ ਰਖੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਤੋਂ ਏਐੱਸਆਈ ਸਰਦਾਰੀ ਲਾਲ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।