ਸੁਨੀਲ ਕੁਕਰੇਤੀ, ਜਲੰਧਰ ਛਾਉਣੀ

ਦਿੱਲੀ ਪਬਲਿਕ ਸਕੂਲ, ਜਲੰਧਰ ਨੇ ਹਰ ਸਾਲ ਸੀਬੀਐਸਈ ਬੋਰਡ ਦੇ ਪ੍ਰਰੀਖਿਆ ਵਿਚ ਵਧੀਆ ਨਤੀਜੇ ਦੇ ਕੇ ਸ਼ਹਿਰ ਵਿਚ ਆਪਣੀ ਸਾਖ ਬਣਾਈ ਹੈ। ਮਹਾਮਾਰੀ ਦੌਰਾਨ ਵੀ ਸਕੂਲ ਨੇ ਵਿਦਿਆ ਦੀ ਗੁਣਵੱਤਾ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਤੇ ਨਤੀਜਾ ਬਿਲਕੁਲ ਸਪਸ਼ਟ ਹੈ।ਉੱਤਮਤਾ ਦਾ ਰਿਕਾਰਡ ਇਸ ਵਿਦਿਅਕ ਸਾਲ ਦੇ ਨਤੀਜੇ ਵਿਚ ਇਕ ਵਾਰ ਫੇਰ ਸ਼ਾਨਦਾਰ ਢੰਗ ਨਾਲ ਪ੍ਰਤੀਬਿੰਬਤ ਹੋਇਆ ਹੈ।ਸਕੂਲ ਦੇ 112 ਵਿਦਿਆਰਥੀਆਂ ਵਿਚੋਂ 47 ਵਿਦਿਆਰਥੀਆਂ ਨੇ 90 ਫੀਸਦੀ ਅਤੇ ਇਸ ਤੋਂ ਵੱਧ ਅੰਕ ਪ੍ਰਰਾਪਤ ਕੀਤੇ, 72 ਵਿਦਿਆਰਥੀਆਂ ਨੇ 80 ਫ਼ੀਸਦੀ ਅਤੇ ਇਸ ਤੋਂ ਉੱਤੇ ਦੀ ਪ੍ਰਰਾਪਤੀ ਕੀਤੀ। ਦੋ ਵਿਦਿਆਰਥੀਆਂ ਨੇ ਗਣਿਤ ਅਤੇ ਦੋ ਨੇ ਵਿਗਿਆਨ ਵਿੱਚ ਸੌ ਦਾ ਪੂਰਾ ਅੰਕ ਪ੍ਰਰਾਪਤ ਕੀਤਾ। ਪਹਿਲੇ ਤਿੰਨ ਸਥਾਨ ਪ੍ਰਰਾਪਤ ਕਰਨ ਵਾਲੇ ਵਿਦਿਆਰਥੀਆਂ ਵਿਚ ਪਹਿਲੇ ਅਸ਼ਖਿਾ ਅੱਗਾਵਾਲ ਨੇ 98.6 ਫੀਸਦੀ,ਦੂਜੇ ਗੋਰੀ ਗੁਪਤਾ 98.4 ਫੀਸਦੀ ਅਤੇ ਤੀਜੇ ਸਥਾਨ ਤੇ ਇਸ਼ਮੀਂਨ ਕੌਰ ਨੇ 98 ਫੀਸਦੀ ਅੰਕ ਪ੍ਰਰਾਪਤ ਕੀਤੇ।ਇਹਨਾਂ ਤੋਂ ਅਲਾਵਾ ਪੂਰੇ ਸੌ ਅੰਕ ਲੈਣ ਵਾਲਿਆਂ ਵਿਚ ਪਹਿਲੀ ਅਸ਼ਖਿਾ ਅੱਗਰਵਾਲ ਨੇ ਗਣਿਤ ਵਿਚ,ਦੂਜੀ ਪਿ੍ਰਸ਼ਾ ਅੱਗਰਵਾਲ ਨੇ ਵੀ ਗਣਿਤ, ਤੀਜੇ ਤੇ ਗੌਰੀ ਗੁਪਤਾ ਤੇ ਇਸ਼ਮੀਂਨ ਕੌਰ ਨੇ ਵਿਗਿਆਨ ਵਿਸ਼ੇ ਵਿਚ ਪੂਰੇ ਸੌ ਫੀਸਦੀ ਅੰਕ ਪ੍ਰਰਾਪਤ ਕੀਤੇ। ਪੋ੍. ਵਾਈਸ ਚੇਅਰਮੈਨ ਠਾਕੁਰ ਅਰੁਣ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ। ਉਨ੍ਹਾਂ ਨੇ ਅਧਿਆਪਕਾਂ ਵੱਲੋਂ ਕੀਤੇ ਗਏ ਨਿਰੰਤਰ ਯਤਨਾਂ ਤੇ ਮਾਪਿਆਂ ਦੇ ਪ੍ਰਸ਼ੰਸਾਯੋਗ ਸਮਰਥਨ ਨੂੰ ਸਵੀਕਾਰ ਕੀਤਾ। ਸਕੂਲ ਦੇ ਸੀਐਓ ਕਰਨਲ ਏਕੇ ਮੈਨੀ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਇਸੇ ਤਰ੍ਹਾਂ ਆਪਣੀ ਮਿਹਨਤ ਜ਼ਾਰੀ ਰੱਖਣ ਲਈ ਪੇ੍ਰਿਤ ਕੀਤਾ। ਸਕੂਲ ਦੀ ਮੁੱਖ ਅਧਿਆਪਕਾ ਨੀਤੂ ਕੌਲ ਨੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ, ਜਿਸਦੇ ਫਲ ਸਰੂਪ ਵਿਦਿਆਰਥੀਆਂ ਨੇ ਪ੍ਰਰੀਖਿਆ ਵਿਚ ਉੱਤਮ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੇ ਇਸ ਸਫਲਤਾ ਲਈ ਅਧਿਆਪਕਾਂ ਨੂੰ ਸਿਹਰਾ ਦਿੱਤਾ।