ਜੇਐੱਨਐੱਨ, ਜਲੰਧਰ : ਪੰਜਾਬ 'ਚ ਕੋਰੋਨਾ ਪੀੜਤ ਲੋਕਾਂ ਦਾ ਅੰਕੜਾ 34 ਦਿਨ ਵਿਚ ਸੌ ਦੇ ਪਾਰ ਪੁੱਜ ਗਿਆ ਹੈ। ਸੂਬੇ ਦਾ ਪਹਿਲਾ ਕੇਸ 7 ਮਾਰਚ ਨੂੰ ਸਾਹਮਣੇ ਆਇਆ ਸੀ। ਹੁਣ ਰਾਜ ਵਿਚ ਕੁੱਲ ਕੋਰੋਨਾ ਪੌਜ਼ਿਟਿਵ ਲੋਕਾਂ ਦੀ ਗਿਣਤੀ 127 ਹੋ ਗਈ ਹੈ। ਇਨ੍ਹਾਂ 'ਚੋਂ 14 ਠੀਕ ਹੋ ਚੁੱਕੇ ਹਨ, ਜਦਕਿ 10 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੌਜੂਦਾ ਸਮੇਂ 86 ਪੀੜਤ ਲੋਕ ਹਸਪਤਾਲਾਂ 'ਚ ਇਲਾਜ ਅਧੀਨ ਹਨ। ਕੁੱਲ ਇਨਫੈਕਟਿਡ ਮਾਮਲਿਆਂ 'ਚੋਂ 28.30 ਫ਼ੀਸਦੀ ਮਾਮਲੇ ਸਿਰਫ਼ ਮੋਹਾਲੀ ਜ਼ਿਲ੍ਹੇ 'ਚ ਹੀ ਰਿਪੋਰਟ ਹੋਏ ਹਨ। ਬੁੱਧਵਾਰ ਨੂੰ 10 ਤੇ ਅੱਜ 1 ਹੋਰ ਕੇਸ ਸਾਹਮਣੇ ਆਇਆ। ਇਹ ਸਾਰੇ ਮਾਮਲੇ ਜਵਾਹਰਪੁਰ ਪਿੰਡ ਦੇ ਹਨ। ਇਸੇ ਪਿੰਡ ਤੋਂ ਮੰਗਲਵਾਰ ਨੂੰ ਸੱਤ ਲੋਕ ਪੌਜ਼ਿਟਿਵ ਪਾਏ ਗਏ ਸਨ। ਮਾਨਸਾ 'ਚ 6 ਨਵੇਂ ਕੇਸ ਸਾਹਮਣੇ ਆਏ ਹਨ। ਸੰਗਰੂਰ 'ਚ ਇਕ ਨਵਾਂ ਕੇਸ ਸਾਹਮਣੇ ਆਇਆ ਹੈ।

ਅੰਮ੍ਰਿਤਸਰ 'ਚ ਵੀਰਵਾਰ ਇਕ ਹੋਰ ਕੋਰੋਨਾ ਪੌਜ਼ਿਟਿਵ ਕੇਸ ਸਾਹਮਣੇ ਆਇਆ ਹੈ। ਇਹ ਸ਼ਖ਼ਸ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਹੈ ਤੇ 23 ਮਾਰਚ ਨੂੰ ਇੰਗਲੈਂਡ ਤੋਂ ਪਰਤਿਆ ਸੀ। ਇਸ ਤੋਂ ਬਾਅਦ ਉਹ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ 'ਚ ਦਾਖ਼ਲ ਹੈ। ਸਿਹਤ ਵਿਭਾਗ ਨੇ ਪੂਰੇ ਪਰਿਵਾਰ ਦੇ ਸੈਂਪਲ ਲੈ ਲਏ ਹਨ। ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਸਰ 'ਚ ਕੋਰੋਨਾ ਦੇ ਕੁੱਲ ਮਾਮਲੇ 11 ਹੋ ਗਏ ਹਨ ਤੇ ਹੁਣ ਤਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਤਕ ਕੁੱਲ 120 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 10 ਮੌਤਾਂ ਹੋ ਚੁੱਕੀਆਂ ਹਨ।

ਇਸ ਲਈ ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਦੇ ਸੈਂਪਲ ਵੀ ਲਏ ਗਏ ਸਨ। ਮੋਹਾਲੀ 'ਚ ਪੌਜ਼ਿਟਿਵ ਆਏ ਸਾਰੇ ਲੋਕਾਂ ਦੀ ਉਮਰ 50 ਸਾਲ ਤੋਂ ਉੱਪਰ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਕਿਸੇ ਵਿਚ ਵੀ ਕੋਰੋਨਾ ਦੇ ਲੱਛਣ ਨਹੀਂ ਸਨ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਸਭ ਤੋਂ ਵੱਧ 37 ਪੌਜ਼ਿਟਿਵ ਕੇਸ ਹੋ ਗਏ ਹਨ। ਜਲੰਧਰ 'ਚ ਦੋ ਪੌਜ਼ਿਟਿਵ ਕੇਸ ਜਿਨ੍ਹਾਂ ਵਿਚੋਂ ਇਕ ਦੀ ਮੌਤ ਵੀਰਵਾਰ ਸਵੇਰੇ ਹੋ ਗਈ ਹੈ।

ਉੱਧਰ, ਦੇਰ ਰਾਤ ਰੂਪਨਗਰ ਜ਼ਿਲ੍ਹੇ ਦੇ ਪਿੰਡ ਚਤਾਮਲੀ ਦੇ ਕੋਰੋਨਾ ਵਾਇਰਸ ਤੋਂ ਪੀੜਤ ਮੋਹਣ ਸਿੰਘ ਦੀ ਬੁੱਧਵਾਰ ਰਾਤ ਪੀਜੀਆਈ ਚੰਡੀਗੜ੍ਹ ਵਿਖੇ ਮੌਤ ਹੋ ਗਈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਦਿਤੀ ਗਈ। ਉਕਤ ਮਰੀਜ਼ ਪੌਜ਼ਿਟਿਵ ਪਾਇਆ ਗਿਆ ਸੀ, ਜੋ ਸਰਕਾਰੀ ਹਸਪਤਾਲ ਸੈਕਟਰ 16 ਚੰਡੀਗੜ੍ਹ 'ਚ ਦਾਖਲ ਸੀ।


ਪੰਜਾਬ 'ਚ ਹੁਣ ਤਕ ਦੀ ਸਥਿਤੀ

ਜ਼ਿਲ੍ਹਾ----------ਪੌਜ਼ਿਟਿਵ-----ਮੌਤ

ਮੋਹਾਲੀ---------37----------1

ਨਵਾਂਸ਼ਹਿਰ------19----------1

ਅੰਮ੍ਰਿਤਸਰ-------11----------2

ਜਲੰਧਰ---------11----------1

ਹੁਸ਼ਿਆਰਪੁਰ------7----------1

ਪਠਾਨਕੋਟ--------7----------1

ਲੁਧਿਆਣਾ--------8----------2

ਫਤਹਿਗੜ੍ਹ ਸਾਹਿਬ--2----------0

ਮਾਨਸਾ----------5----------0

ਮੋਗਾ------------4----------0

ਰੂਪਨਗਰ--------3----------1

ਫ਼ਰੀਦਕੋਟ--------2----------0

ਪਟਿਆਲਾ--------1----------0

ਬਰਨਾਲਾ---------1----------0

ਕਪੂਰਥਲਾ--------1----------0

ਮੁਕਤਸਰ---------1----------0

ਕੁੱਲ----------120----------9

ਠੀਕ ਹੋਏ-14

ਨਵੇਂ ਕੇਸ-11

ਅੱਜ 1 ਮੌਤ

ਜ਼ੇਰੇ ਇਲਾਜ : 86


Posted By: Jagjit Singh