ਜਲੰਧਰ, ਮਨੂਪਾਲ ਸ਼ਰਮਾ : ਪੰਜਾਬ 'ਚ ਹਫ਼ਤਾਵਾਰੀ ਕਰਫਿਊ ਦੇ ਚੱਲਦਿਆਂ ਸ਼ਨੀਵਾਰ ਨੂੰ ਚੱਲਣ ਹੋਣ ਵਾਲੀਆਂ ਬੱਸਾਂ ਦੀ ਗਿਣਤੀ ਬਹੁਤ ਘੱਟ ਰਹੀ ਹੈ। ਜ਼ਿਆਦਾਤਰ ਸਥਾਨਕ ਨਿੱਜੀ ਬੱਸ ਆਪ੍ਰੇਟਰਾਂ ਵੱਲੋਂ ਬੱਸ ਸੰਚਾਲਨ ਤੋਂ ਗੁਰੇਜ਼ ਕੀਤਾ ਗਿਆ ਹੈ ਜਦਕਿ ਪੰਜਾਬ ਰੇਡਵੇਜ਼ ਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਲਗਪਗ 30 ਫੀਸਦੀ ਬੱਸਾਂ ਦਾ ਵੀ ਸੰਚਾਲਨ ਕੀਤਾ ਜਾ ਰਿਹਾ ਹੈ। ਪ੍ਰਦੇਸ਼ ਭਰ 'ਚ ਇੰਟਰ ਸਟੇਟ ਬੱਸਾਂ ਦਾ ਸੰਚਾਲਨ ਪਹਿਲਾਂ ਹੀ ਬੰਦ ਕੀਤਾ ਜਾ ਚੁੱਕਾ ਹੈ। ਸਿਰਫ਼ ਪ੍ਰਦੇਸ਼ ਦੇ ਅੰਦਰ ਹੀ ਇਕ ਸ਼ਹਿਰ ਤੋਂ ਦੂਜੇ ਸ਼ਹਿਰਾਂ ਤਕ ਦੀਆਂ ਬੱਸਾਂ ਦਾ ਸੰਚਾਲਨ ਜਾਰੀ ਹੈ।

ਗ੍ਰਾਮੀਣ ਖੇਤਰਾਂ ਦੀ ਬੱਸ ਸੇਵਾ ਹੈ ਤਾਂ ਬੇਹੱਦ ਘੱਟ ਗਿਣਤੀ 'ਚ ਚੱਲ ਰਹੀਆਂ ਹਨ। ਹਫ਼ਤਾਵਾਰੀ ਕਰਫਿਊ ਦੇ ਚੱਲਦਿਆਂ ਯਾਤਰੀਆਂ ਦੀ ਗਿਣਤੀ ਵੀ ਘੱਟ ਹੋਈ ਹੈ ਜਿਸ ਕਾਰਨ ਬੱਸਾਂ ਦਾ ਸੰਚਾਲਨ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ। ਜਲੰਧਰ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਇੰਟਰਸਟੇਟ ਬਸ ਟਰਮੀਨਲ ਦੇ ਉਪਰ ਯਾਤਰੀਆਂ ਦੀ ਕਮੀ ਕਾਰਨ ਸੰਨਾਟਾ ਪਸਰਿਆ ਰਿਹਾ ਹੈ ਤੇ ਲਗਪਗ 30 ਫੀਸਦੀ ਕਾਊਂਟਰਾਂ ਉਪਰ ਹੀ ਬੱਸਾਂ ਖੜ੍ਹੀਆਂ ਨਜ਼ਰ ਆਈਆਂ ਹਨ। ਸ਼ੁੱਕਰਵਾਰ ਨੂੰ ਵੀ ਸਰਕਾਰੀ ਛੁੱਟੀ ਹੋਣ ਕਾਰਨ ਯਾਤਰੀਆਂ ਦੀ ਗਿਣਤੀ 'ਚ ਕਮੀ ਆਈ ਸੀ ਤੇ ਵੀਕਐਂਡ ਤਿੰਨ ਦਿਨ ਦਾ ਹੋਣ ਦੇ ਚੱਲਦਿਆਂ ਵੀਰਵਾਰ ਨੂੰ ਬੱਸਾਂ 'ਚ ਹੋਰ ਦਿਨਾਂ ਦੀ ਤੁਲਨਾ 'ਚ ਯਾਤਰੀਆਂ ਦੀ ਭੀੜ ਜ਼ਿਆਦਾ ਰਹਿੰਦੀ ਸੀ।

Posted By: Ravneet Kaur