ਕਿਹਾ- ਅਸੀਂ ਕਾਨੂੰਨ ਨੂੰ ਨਾ ਮੰਨਦੇ ਹਾਂ ਨਾ ਹੀ ਮੰਨਾਂਗੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹਰ ਹੁਕਮ ਦੀ ਪਾਲਣਾ ਕਰਾਂਗੇ : ਸਿੱਖ ਸੰਸਥਾਵਾਂ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ :ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ 2026 ਬਿੱਲ ’ਚ ਪੰਜਾਬ ਸਰਕਾਰ ਵੱਲੋਂ ਕਸਟੋਡੀਅਨ ਦੇ ਨਾਂ ’ਤੇ ਗੁਰੂ ਘਰ ਦੇ ਸਤਿਕਾਰਯੋਗ ਗ੍ਰੰਥੀ ਸਿੰਘ, ਰਾਗੀ ਸਿੰਘ, ਪਾਠੀ ਸਿੰਘ, ਕਥਾਵਾਚਕ, ਪ੍ਰਚਾਰਕ ਸਹਿਬਾਨ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ, ਗੁਰੂ ਨਾਨਕ ਨਾਮਲੇਵਾ ਸੰਗਤਾਂ ਵਿਰੁੱਧ ਅਤੇ ਗੁਰਮਤਿ ਸਿਧਾਂਤਾਂ ਨੂੰ ਉਲਟ ਕਾਨੂੰਨ ਨੂੰ ਰੱਦ ਕਰਵਾਉਣ ਲਈ ਜਲੰਧਰ ਸ਼ਹਿਰ ਦੀਆਂ ਸਿੱਖ ਸੰਸਥਾਵਾਂ ਵਲੋਂ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਭਰਵੀਂ ਇਕੱਤਰਤਾ ਕੀਤੀ ਗਈ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਿੱਖ ਸੰਸਥਾਵਾਂ ਵਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ, ਦੁਸ਼ਾਲਾ ਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ। ਜਲੰਧਰ ਦੀਆਂ ਸਿੱਖ ਸੰਸਥਾਵਾਂ ਨੇ ਕਿਹਾ ਕਿ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ, ਗੁਰਮਤਿ ਸਿਧਾਂਤਾਂ ਦੇ ਉਲਟ ਬਣਾਏ ਕਾਨੂੰਨ ਨੂੰ ਰੱਦ ਕਰਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹਰ ਹੁਕਮ ਦੀ ਪਾਲਣਾ ਕਰਦੇ ਹੋਏ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹਿ ਕੇ ਹਰ ਹੁਕਮ ਤੇ ਫੁੱਲ ਚੜ੍ਹਾਵਾਂਗੇ। ਇਸ ਮੌਕੇ ਬੁਲਾਰਿਆਂ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ, ਇਕਬਾਲ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ, ਭਾਈ ਦਿਲਬਾਗ ਸਿੰਘ ਸਹਿਜ ਪਾਠ ਸੰਸਥਾ, ਐਡ. ਮਨਦੀਪ ਸਿੰਘ ਸਚਦੇਵਾ, ਭਾਈ ਜਸਪਾਲ ਸਿੰਘ ਤੇ ਹੋਰ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਆਪਣੇ ਵਿਚਾਰ ਰੱਖੇ। ਸਟੇਜ ਸਕੱਤਰ ਦੀ ਸੇਵਾ ਜਨ.ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਨਿਭਾਈ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਪੰਜਾਬ ਸਰਕਾਰ ਨੂੰ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਣਾਏ ਨਵੇਂ ਕਾਨੂੰਨ ਨੂੰ ਨਾ ਅਸੀਂ ਮੰਨਦੇ ਹਾਂ ਤੇ ਨਾ ਮੰਨਾਂਗੇ। ਸਰਕਾਰ ਧੱਕੇ ਨਾਲ ਲਾਗੂ ਕਰ ਰਹੀ ਹੈ। ਮਰਿਆਦਾ ਦੀ ਪਾਲਣਾ ਕਰਵਾਉਣਾ ਅਕਾਲ ਤਖ਼ਤ ਸਾਹਿਬ ਦਾ ਕੰਮ ਹੈ, ਗੁਰੂ ਗ੍ਰੰਥ ਤੇ ਗੁਰੂ ਪੰਥ ’ਤੇ ਕੋਈ ਵੀ ਸਰਕਾਰ ਕੋਈ ਵੀ ਕਾਨੂੰਨ ਨਹੀਂ ਬਣਾ ਸਕਦੀ। ਸਰਕਾਰ ਵਲੋਂ ਬਣਾਏ ਕਾਨੂੰਨ ਨੇ ਸਿੱਖ ਪੰਥ ’ਚ ਦੁਵਿਧਾ ਪੈਦਾ ਕਰ ਦਿੱਤੀ ਹੈ। ਉਨ੍ਹਾਂ ਪੁਲਿਸ ਨੂੰ ਕਿਹਾ ਕਿ ਸਾਡੇ ਧਰਮ ’ਚ ਦਖਲ ਨਾ ਦਿਓ, ਸਿੱਖ ਸੰਗਤਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਦੇ ਇਸ ਕਾਨੂੰਨ ਤੋਂ ਡਰਨ ਦੀ ਲੋੜ ਨਹੀਂ। ਇਸ ਮੌਕੇ ਜਥੇਦਾਰ ਜਗਜੀਤ ਸਿੰਘ ਗਾਬਾ, ਕੰਵਲਜੀਤ ਸਿੰਘ ਟੋਨੀ, ਗੁਰਬਖਸ਼ ਸਿੰਘ ਜੁਨੇਜਾ, ਜਨ.ਸਕੱਤਰ ਗੁਰਮੀਤ ਸਿੰਘ ਬਿੱਟੂ,ਮਨਜੀਤ ਸਿੰਘ ਠੁਕਰਾਲ, ਦਵਿੰਦਰ ਸਿੰਘ ਰਹੇਜਾ, ਗੁਰਜੀਤ ਸਿੰਘ ਮਰਵਾਹਾ,ਮਨਪ੍ਰੀਤ ਸਿੰਘ ਗਾਬਾ। ਹਰਪਾਲ ਸਿੰਘ,ਹਰਜਾਪ ਸਿੰਘ ਸੰਘਾ, ਮਹਿੰਦਰਜੀਤ ਸਿੰਘ ਮਾਡਲ ਟਾਊਨ, ਚਰਨਜੀਵ ਸਿੰਘ ਲਾਲੀ, ਗੁਰਬਚਨ ਸਿੰਘ ਮੱਕੜ, ਮਨਿੰਦਰਪਾਲ ਸਿੰਘ ਗੁੰਬਰ, ਜਸਕੀਰਤ ਸਿੰਘ ਜੱਸੀ, ਅੰਮ੍ਰਿਤ ਬੀਰ ਸਿੰਘ,ਰਾਜਬੀਰ ਸਿੰਘ ਸ਼ੰਟੀ, ਗਗਨਦੀਪ ਸਿੰਘ ਗੱਗੀ, ਚਰਨ ਸਿੰਘ ਮਕਸੂਦਾਂ,ਰਵਿੰਦਰ ਸਿੰਘ ਸਵੀਟੀ,ਮਨਬੀਰ ਸਿੰਘ ਅਕਾਲੀ, ਬੀਬੀ ਤ੍ਰਿਲੋਚਨ ਕੌਰ ਪ੍ਰਚਾਰਕ, ਮਨਜੀਤ ਸਿੰਘ ਪ੍ਰਚਾਰਕ, ਸਿਮਰਨਜੀਤ ਸਿੰਘ,ਦਲਵਿੰਦਰ ਸਿੰਘ ਬੜਿੰਗ,ਹਰਭਜਨ ਸਿੰਘ ਸੈਣੀ, ਦਲਜੀਤ ਸਿੰਘ ਬੇਦੀ, ਜਸਬੀਰ ਸਿੰਘ ਦਕੋਹਾ, ਮਨਜੀਤ ਸਿੰਘ, ਬਿਕਰਮ ਜੀਤ ਸਿੰਘ ਔਲਖ,ਗੁਰਮੀਤ ਸਿੰਘ ਹਨੀ ਕਾਲੜਾ, ਐਡਵੋਕੇਟ ਸਰਬਜੀਤ ਸਿੰਘ ਰਾਜਪਾਲ, ਰਾਜਿੰਦਰ ਸਿੰਘ ਮਿਗਲਾਨੀ, ਗੁਰਬਚਨ ਸਿੰਘ ਕਥੂਰੀਆ, ਸੁਰਿੰਦਰਪਾਲ ਸਿੰਘ ਗੋਲਡੀ, ਹਰਜੋਤ ਸਿੰਘ ਲੱਕੀ,ਅਮਰਜੀਤ ਸਿੰਘ ਮੰਗਾਂ, ਕੁਲਦੀਪ ਸਿੰਘ ਬੈਂਸ ਵਿਨੋਦ ਕੌਲ, ਆਬਿਦ ਹਸਨ ਸਲਮਾਨੀ, ਗੁਰਜੀਤ ਸਿੰਘ ਪੋਪਲੀ, ਰਣਜੀਤ ਸਿੰਘ,ਹਰਪ੍ਰੀਤ ਸਿੰਘ ਸਚਦੇਵਾ, ਗੁਰਸ਼ਰਨ ਸਿੰਘ ਕੁਮਾਰ। ਪਰਮਿੰਦਰ ਸਿੰਘ ਦਸਮੇਸ਼ ਨਗਰ, ਗਿਆਨੀ ਛਨਬੀਰ ਸਿੰਘ,ਗੁਰਪ੍ਰੀਤ ਸਿੰਘ ਸਚਦੇਵਾ, ਗੁਰਦੀਪ ਸਿੰਘ ਰਾਵੀ, ਅਮਰਜੀਤ ਸਿੰਘ ਬਸਰਾ,ਮਨਦੀਪ ਸਿੰਘ ਮਿੱਠੂ,ਬਾਬਾ ਬਲਜੀਤ ਸਿੰਘ ਨਿਹੰਗ ਸਿੰਘ ਜਥੇਬੰਦੀਆਂ, ਦਲਜੀਤ ਸਿੰਘ ਕ੍ਰਿਸਟਲ, ਕੁਲਜੀਤ ਸਿੰਘ ਚਾਵਲਾ, ਗੁਰਜੀਤ ਸਿੰਘ ਟੱਕਰ, ਪ੍ਰਮਜੀਤ ਸਿੰਘ ਮਿੱਠਾ ਪੁਰ,ਪਵਿੰਦਰ ਸਿੰਘ ਪ੍ਰਿੰਸ, ਜੋਤ ਜੀਵਨ ਸਿੰਘ, ਜਸਦੀਪ ਸਿੰਘ ਸਿਡਾਨਾ, ਅਜੀਤ ਸਿੰਘ ਮਿੱਠੂ ਬਸਤੀ, ਚਰਨਜੀਤ ਸਿੰਘ ਲੁਬਾਣਾ, ਜਸਵਿੰਦਰ ਸਿੰਘ ਰਾਜਨਗਰ, ਦਿਲਬਾਗ ਸਿੰਘ ਪ੍ਰੀਤ ਨਗਰ, ਹਰਬੰਸ ਸਿੰਘ ਗੁਰੂ ਨਾਨਕ ਪੁਰਾ, ਗੁਰਿੰਦਰ ਸਿੰਘ ਮਝੈਲ, ਹਰਮਨਜੋਤ ਸਿੰਘ, ਗੁਰਨੀਤ ਸਿੰਘ, ਅਨਮੋਲ ਸਿੰਘ ,ਭਵਜੋਤ ਸਿੰਘ,ਜਤਿੰਦਰ ਸਿੰਘ ਹਜੁਰੀਆ, ਹਰਦੀਪ ਸਿੰਘ ਰਿੰਪੀ, ਨਿਰਮਲ ਸਿੰਘ ਬੇਦੀ,ਅਮਰਜੀਤ ਸਿੰਘ ਬਜਾਜ,ਦਵਿੰਦਰ ਸਿੰਘ ਰਿਆਤ। ਹਰਵਿੰਦਰ ਸਿੰਘ ਰਾਵੀ,ਜਸਵਿੰਦਰ ਸਿੰਘ ਸਭਰਵਾਲ,ਗੋਰਵ ਭਗਤ,ਸੁਖਵਿੰਦਰ ਸਿੰਘ ਸੋਢੀ ਨਰਿੰਦਰ ਸਿੰਘ ਸੈਣੀ, ਗਿਆਨੀ ਕੁਲਵਿੰਦਰ ਸਿੰਘ ਗ੍ਰੰਥੀ ਸਿੰਘ, ਸੁਰਿੰਦਰ ਸਿੰਘ ਬਿੱਟੂ, ਠੇਕੇਦਾਰ ਰਘਬੀਰ ਸਿੰਘ, ਪ੍ਰੀਤਮ ਸਿੰਘ ਖਾਲਸਾ, ਮਨਜੀਤ ਸਿੰਘ ਮਿੱਠੂ ਬਸਤੀ, ਬਲਵਿੰਦਰ ਸਿੰਘ ਜੱਬਲ, ਸਤਨਾਮ ਸਿੰਘ, ਦਵਿੰਦਰ ਸਿੰਘ ਕੁੱਕੂ,ਗਿਆਨ ਸਿੰਘ ਮਿੱਠੂ ਬਸਤੀ, ਬਹਾਦਰ ਸਿੰਘ ਸੋਡਲ, ਇੰਦਰਜੀਤ ਸਿੰਘ ਬਾਂਸਲ ਤੋਂ ਇਲਾਵਾ ਨਿਹੰਗ ਸਿੰਘ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ, ਗ੍ਰੰਥੀ ਸਿੰਘ, ਰਾਗੀ ਸਿੰਘ, ਪਾਠੀ ਸਿੰਘ, ਕਥਾ ਵਾਚਕ ,ਪ੍ਰਚਾਰਕ ਸਹਿਬਾਨ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ।