ਜਾਸ, ਜਲੰਧਰ : ਲਾਜਪਤ ਨਗਰ ’ਚ ਐਕਟਿਵਾ ’ਤੇ ਕਲੀਨਕ ਤੋਂ ਘਰ ਪਰਤ ਰਹੀ ਡਾ. ਹਰਦੀਸ਼ ਸੇਠੀ ਦਾ ਪਲਾਸਟਿਕ ਡੋਰ ਦੀ ਲਪੇਟ ਵਿਚ ਆਉਣ ਕਾਰਨ ਉਨ੍ਹਾਂ ਦਾ ਗਲ਼ਾ ਵੱਢਿਆ ਗਿਆ ਜਿਸ ’ਤੇ 15 ਟਾਂਕੇ ਲੱਗੇ ਹਨ। ਮਹਿਲਾ ਕਾਂਗਰਸ ਦੀ ਨੈਸ਼ਨਲ ਕੋਆਰਡੀਨੇਟਰ ਤੇ ਸਾਬਕਾ ਕੌਂਸਲਰ ਡਾ. ਜਸਲੀਨ ਸੇਠੀ ਨੇ ਦੱਸਿਆ ਕਿ ਉਨ੍ਹਾਂ ਦੀ ਦਰਾਣੀ ਡਾ. ਹਰਦੀਸ਼ ਕੌਰ ਸੇਠੀ ਐਕਟਿਵਾ ’ਤੇ ਘਰ ਆ ਰਹੀ ਸੀ ਕਿ ਅਚਾਨਕ ਉਨ੍ਹਾਂ ਦੇ ਗਲ਼ੇ ’ਚ ਪਲਾਸਟਿਕ ਦੀ ਡੋਰ ਫਸ ਗਈ। ਉਨ੍ਹਾਂ ਦੀ ਦਰਾਣੀ ਦੀ ਐਕਟਿਵਾ ਦੀ ਰਫ਼ਤਾਰ ਕਾਫ਼ੀ ਘੱਟ ਸੀ, ਨਹੀਂ ਤਾਂ ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਲਾਸਟਿਕ ਡੋਰ ’ਤੇ ਮੁਕੰਮਲ ਪਾਬੰਦੀ ਲਗਾ ਕੇ ਕਾਰਵਾਈ ਕੀਤੀ ਜਾਵੇ। ਪਲਾਸਟਿਕ ਡੋਰ ਪਹਿਲਾਂ ਵੀ ਕਈ ਲੋਕਾਂ ਲਈ ਖ਼ਤਰਨਾਕ ਸਾਬਤ ਹੋ ਚੁੱਕੀ ਹੈ। ਪਲਾਸਟਿਕ ਡੋਰ ਦੀ ਵਰਤੋਂ ਰੋਕਣ ਲਈ ਵੱਡੇ ਪੱਧਰ ’ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ।
Posted By: Jagjit Singh