ਜਲੰਧਰ - ਨਵੇਂ ਚੁਣੇ ਗਏ ਪੰਚਾਂ ਤੇ ਸਰਪੰਚਾਂ, ਬਲਾਕ ਸੰਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਸਿੱਖਿਅਾ ਮੰਤਰੀ ਪੰਜਾਬ ਓਪੀ ਸੋਨੀ ਵੱਲੋਂ ਦਾਣਾ ਮੰਡੀ ਨਕੋਦਰ ਵਿਖੇ ਸਹੁੰ ਚੁਕਾਈ ਜਾ ਰਹੀ ਹੈ। ਸਵੇਰੇ 11.00 ਵਜੇ ਸ਼ੁਰੂ ਹੋਣਾ ਸੀ ਪਰ ਮੰਤਰੀ ਦੇ ਦੇਰੀ 'ਚ ਅਾਉਣ ਕਾਰਨ ਦੇਰੀ ਨਾਲ ਸ਼ੁਰੂ ਹੋਇਅਾ। ਬਾਅਦ 'ਚ ਸਿੱਖਿਅਾ ਮੰਤਰੀ ਸੋਨੀ ਨੇ 880 ਸਰਪੰਚਾ ਤੇ 5000 ਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਵਾਈ। ਇਸ ਦੌਰਾਨ ਖਾਣ-ਪੀਣ ਨੂੰ ਲੈ ਕੇ ਪ੍ਰਬੰਧ ਦਿਖਾਈ ਨਾ ਦਿੱਤੇ।

ਇਸ ਤੋਂ ਬਾਅਦ ਸਮਾਰੋਹ ਸਥਾਨ 'ਤੇ 'ਡੇਪੋ' ਦਾ ਵੀ ਕੈਂਪ ਲਗਾਇਅਾ ਗਿਅਾ ਹੈ। ਜਿੱਥੇ ਨਵੇਂ ਪੰਚ ਤੇ ਸਰਪੰਚਾਂ ਨੂੰ ਨਸ਼ਾ ਖਤਮ ਕਰਨ, ਨਸ਼ਾ ਵਿਰੋਧੀ ਕਮੇਟੀਅਾਂ ਗਠਿਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਰਜਿਸਟਰੇਸ਼ਨ ਕੀਤਾ ਗਿਅਾ। ਸਰਪੰਚਾਂ ਤੇ ਸਰਪੰਚਾਂ ਦੀ ਸਹੁੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਾਣ-ਪੀਣ ਲਈ ਲਗਾਏ ਗਏ ਪੰਡਾਲ ਚ ਖਾਣ-ਪੀਣ ਦਾ ਸਮਾਨ ਖ਼ਤਮ ਹੋ ਚੁੱਕਿਅਾ ਸੀ। ਉੱਥੇ ਪਹੁੰਚੇ ਪੰਚ-ਸਰਪੰਚ ਖਾਲੀ ਪੇਟ ਇੰਤਜ਼ਾਰ ਕਰਦੇ ਰਹੇ। ਪੰਚ ਸਰਪੰਚੀ ਲਈ ਅਾਯੋਜਿਤ ਸਮਾਰੋਹ ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਸੂਚੀ ਸਿਅਾਸੀ ਰਾਜਨੀਤੀ ਦਾ ਮੰਚ ਬਣ ਕੇ ਰਹਿ ਗਿਅਾ ਹੈ।

ਉਨ੍ਹਾਂ ਦੇ ਨਾਲ ਵਿਧਾਇਕ ਚੌਧਰੀ ਸੁਰੇਂਦਰ ਸਿੰਘ , ਵਿਧਾਇਕ ਪਰਗਟ ਸਿੰਘ, ਅਮਰਜੀਤ ਸਿੰਘ ,ਸਮਰਾ , ਚੌਧਰੀ ਬਿਕਰਮ ਸਿੰਘ ਅਾਦਿ ਨੇਤਾ ਸ਼ਾਮਲ ਹਨ।

ਉਨ੍ਹਾਂ ਨੇ ਸਿਰਫ ਦੂਜੀ ਪਾਰਟੀ ਤੇ ਨਿਸ਼ਾਨਾ ਸਾਧਿਅਾ ਹੋਇਅਾ ਹੈ ਜਾਂ ਫਿਰ ਕਾਂਗਰਸ ਦੀ ਉਪਲਬਿਧਅਾਂ ਗਿਣਵਾ ਰਹੇ ਹਨ। ਮੰਚ ਤੋਂ ਕਿਸੇ ਵੀ ਨੇਤਾ ਨੇ ਨਵੀਂਅਾਂ ਪੰਚਾਇਤਾਂ ਲਈ ਕੋਈ ਦਿਸ਼ਾ- ਨਿਰਦੇਸ਼ ਜਾਂ ਸਮਾਗਰਮ ਦਾ ਜ਼ਿਕਰ ਨਹੀਂ ਕੀਤਾ।

Posted By: Amita Verma