ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਬਲਾਕ ਭੋਗਪੁਰ ਵਿਖੇ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਕੈਂਪ ਦੀ ਸ਼ੁਰੂਆਤ ਡਾ. ਸਤਨਾਮ ਸਿੰਘ ਨੇ ਕੀਤੀ ਅਤੇ ਖੇਤੀਬਾੜੀ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰ ਚਰਚਾ ਕੀਤੀ। ਡਾ. ਮਨਿੰਦਰ ਸਿੰਘ ਖੇਤੀਬਾੜੀ ਮਾਹਿਰ ਪੀਏਯੂ ਲੁਧਿਆਣਾ ਨੇ ਫਸਲਾਂ ਦੀਆਂ ਬਿਮਾਰੀਆਂ ਅਤੇ ਕੀੜੇ-ਮਕੋੜਿਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਡਾ. ਪ੍ਰਵੀਨ ਕੁਮਾਰੀ ਨੇ ਮੰਡੀਕਰਨ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ। ਉਪਰੰਤ ਨਰਿੰਦਰਪਾਲ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਲਾਹਦੜਾ ਨੇ ਆਏ ਹੋਏ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧ ਬਾਰੇ ਦੱਸਿਆ। ਕੈਂਪ ਦਾ ਸੰਚਾਲਨ ਗੁਰਭਗਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਕੰਧਾਲਾ ਗੁਰੂ ਨੇ ਕੀਤਾ। ਕੈਂਪ ਦੌਰਾਨ ਗੁਰਪ੍ਰਰੀਤ ਸਿੰਘ, ਬਲਜਿੰਦਰ ਸਿੰਘ, ਮਹਿੰਦਰ ਸਿੰਘ ਖੋਜਕੀਪੁਰ, ਗੁਰਿੰਦਰਜੀਤ ਸਿੰਘ ਤਲਵੰਡੀ ਆਬਦਾਰ, ਮਨਜੀਤ ਸਿੰਘ ਲੜੋਆ, ਅਜੀਤ ਸਿੰਘ ਲੜੋਆ, ਗੁਰਦੀਪ ਸਿੰਘ ਖਰਲ ਕਲਾਂ, ਤਰਲੋਕ ਸਿੰਘ ਖਰਲ ਕਲਾਂ, ਇਕਬਾਲ ਸਿੰਘ ਬਿਨਪਾਲਕੇ, ਬਲਵਿੰਦਰ ਸਿੰਘ ਮਾਧੋਪੁਰ, ਪ੍ਰਦੀਪ ਸਿੰਘ ਰਾਜਪੁਰ ਤੋਂ ਇਲਾਵਾ ਹੋਰ ਕਿਸਾਨ ਮੌਜੂਦ ਸਨ।