ਅਮਰਜੀਤ ਸਿੰਘ ਵੇਹਗਲ, ਜਲੰਧਰ : ਵੇਰਕਾ ਮਿਲਕ ਪਲਾਂਟ ਜਲੰਧਰ ਦੇ ਸੇਵਾ ਮੁਕਤ ਕਰਮਚਾਰੀ ਐਸੋਸੀਏਸ਼ਨ ਤੇ ਜੁਆਇੰਟ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਵੇਰਕਾ ਮਿਲਕ ਪਲਾਂਟ ਜਲੰਧਰ ਵਿਖੇ ਹੋਈ। ਜਿਸ ਵਿਚ ਈਪੀਐੱਫ -95 ਦੀ ਸੋਧੀ ਹੋਈ ਪੈਨਸ਼ਨ ਨੂੰ ਲਾਗੂ ਕਰਵਾਉਣ ਲਈ ਦਿੱਲੀ ਵਿਖੇ ਈਪੀਐੱਫਓ ਵਿਰੁੱਧ ਰਾਮ ਲੀਲ੍ਹਾ ਗਰਾਉਂਡ ਵਿਚ 8 ਅਗਸਤ ਨੂੰ ਤਿੱਖਾ ਰੋਸ ਮੁਜ਼ਾਹਰਾ ਕਰਨ ਦਾ ਫ਼ੈਸਲਾ ਕੀਤਾ ਗਿਆ।

ਮਿਲਕ ਪਲਾਂਟ ਰਿਟਾਇਰਡ ਇੰਪਲਾਈਜ਼ ਵੈਲਫੇਅਰ ਅਸੋਸੀਏਸ਼ਨ ਵੇਰਕਾ ਡੇਅਰੀ ਦੇ ਪ੍ਰਧਾਨ ਗੁਰਮੇਲ ਸਿੰਘ ਸੈਣੀ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਸੇਵਾ ਮੁਕਤ ਕਰਮਚਾਰੀਆ ਦੇ ਭਵਿੱਖ ਨੂੰ ਦੇਖਦੇ ਹੋਏ ਈਪੀਐੱਸ-95 ਪੈਨਸ਼ਨ ਵਿਚ ਵਾਧਾ ਕੀਤਾ ਸੀ ਪਰ ਈਪੀਐੱਫਓ ਵਿਭਾਗ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਲੱਖਾਂ ਕਰਮਚਾਰੀਆ ਦੇ ਭਵਿੱਖ ਨਾਲ ਖਿਲਵਾਡ਼ ਕੀਤਾ ਹੈ। ਇਸ ਸਬੰਧ ਵਿਚ ਪੂਰੇ ਮੁਲਕ ਦੀਆਂ ਸੇਵਾ ਮੁਕਤ ਕਰਮਚਾਰੀ ਜੱਥੇਬੰਦੀਆਂ ਧਰਨੇ ਵਿਚ ਵੱਧ ਚਡ਼੍ਹ ਕੇ ਹਿੱਸਾ ਲੈ ਲੈਣਗੀਆਂ ਤੇ ਹਾਕਮਾਂ ਦੀ ਅੱਖ ਖੋਲ੍ਹੀ ਜਾਵੇਗੀ। ਪ੍ਰਧਾਨ ਗੁਰਮੇਲ ਸਿੰਘ ਸੈਣੀ ਨੇ ਸਹਿਕਾਰੀ ਅਦਾਰਿਆ ਨੂੰ ਇਸ ਧਰਨੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਮੀਟਿੰਗ ਵਿਚ ਜਨਰਲ ਸਕੱਤਰ ਦਲਬੀਰ ਸਿੰਘ, ਕਨਵੀਨਰ ਦਵਿੰਦਰ ਸਿੰਘ, ਖ਼ਜ਼ਾਨਚੀ ਦਿਲਾਵਰ ਚੰਦ, ਪ੍ਰੈੱਸ ਸਕੱਤਰ ਦਲਜੀਤ ਸਿੰਘ ਹੁੰਦਲ, ਹਰਕਮਲ ਸਿੰਘ, ਮਹਿੰਦਰ ਸਿੰਘ, ਕੁਲਦੀਪ ਸਿੰਘ, ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਕਾਮਰੇਡ ਸੰਤੋਖ ਸਿੰਘ, ਡਾ. ਜਗਜੀਤ ਸਿੰਘ ਜੱਗਾ, ਅਜਮੇਰ ਸਿੰਘ, ਸੰਤੋਖ ਸਿੰਘ, ਮਨਜੀਤ ਸਿੰਘ ਸਾਬਕਾ ਡਿਪਟੀ ਮੈਨੇਜਰ ਸਟੋਰ ਆਦਿ ਹਾਜ਼ਰ ਸਨ।

Posted By: Sandip Kaur