ਰਾਕੇਸ਼ ਗਾਂਧੀ, ਜਲੰਧਰ : ਡਿਪਸ ਤੇ ਬਲੂਮਿੰਗ ਡੇਲਸ ਵਿਖੇ ਫਲਾਵਰ ਅਰੇਂਜਮੈਂਟ ਮੁਕਾਬਲੇ ਕੀਤੇ ਗਏ ਜਿਸ ਵਿਚ ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਸੁੰਦਰ ਤਾਜ਼ੇ ਤੇ ਨਕਲੀ ਫੁੱਲਾਂ ਨੂੰ ਸਜਾਇਆ। ਫੁੱਲਾਂ ਦੀ ਸਜਾਵਟ ਤੋਂ ਬਾਅਦ ਵਿਦਿਆਰਥੀਆਂ ਨੇ ਆਪਣੀ ਥੀਮ ਅਤੇ ਰੰਗਾਂ ਦੀ ਚੋਣ ਬਾਰੇ ਜਾਣਕਾਰੀ ਦਿੱਤੀ। ਮੁਕਾਬਲੇ ਦੇ ਦੌਰਾਨ ਵਿਦਿਆਰਥੀਆਂ ਦੀ ਰਚਨਾਤਮਕਤਾ, ਪੇਸ਼ਕਾਰੀ ਤੇ ਰੰਗਾਂ ਦੀ ਚੋਣ ਦੇ ਆਧਾਰ 'ਤੇ ਫ਼ੈਸਲਾ ਕੀਤਾ ਗਿਆ। ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਫੁੱਲਾਂ ਬਾਰੇ ਜਾਣਕਾਰੀ ਦਿੱਤੀ ਗਈ। ਪਿੰ੍ਸੀਪਲ ਗੁਰਪ੍ਰਰੀਤ ਨਰੂਲਾ ਤੇ ਵਾਨੀ ਸਹਿਗਲ ਨੇ ਦੱਸਿਆ ਕਿ ਸ਼ਿਰਕਤਕਾਰਾਂ ਨੇ ਆਪਣੀ ਸਿਰਜਣਾਤਮਕ ਕੁਸ਼ਲਤਾ ਤੇ ਕਲਪਨਾ ਦੀ ਵਰਤੋਂ ਕਰਦਿਆਂ ਫਲਾਵਰ ਡੇਕੋਰੇਸ਼ਨ ਮੁਕਾਬਲੇ ਵਿਚ ਫੁੱਲਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਜੋ ਬਹੁਤ ਹੀ ਸ਼ਲਾਘਾਯੋਗ ਹੈ।