ਮਦਨ ਭਾਰਦਵਾਜ, ਜਲੰਧਰ : ਘਰੋਂ ਗੁੱਸੇ ਹੋ ਕੇ ਭੱਜਿਆ ਲੜਕਾ ਜੀਆਰਪੀ ਨੇ ਫੜ ਕੇ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਲੜਕਾ ਲੁਧਿਆਣਾ ਤੋਂ ਦਾਦਰ ਗੱਡੀ 'ਤੇ ਸਵਾਰ ਹੋ ਕੇ ਜਲੰਧਰ ਆਇਆ ਸੀ ਕਿ ਜੀਆਰਪੀ ਨੇ ਪੁੱਛਗਿੱਛ ਤੋਂ ਉਸ ਨੂੰ ਆਪਣੇ ਕੋਲ ਬਿਠਾ ਕੇ ਉਸ ਦੇ ਪਿਤਾ ਨੂੰ ਮੋਬਾਈਲ 'ਤੇ ਸੂਚਿਤ ਕੀਤਾ ਤੇ ਜਲੰਧਰ ਪੁੱਜਣ 'ਤੇ ਉਨ੍ਹਾਂ ਦੇ ਹਵਾਲੇ ਕੀਤਾ। ਜੀਆਰਪੀ ਦੇ ਏਐੱਸਆਈ ਪਰਮਜੀਤ ਸਿੰਘ ਅਨੁਸਾਰ 12 ਸਾਲਾ ਲੜਕਾ ਰਾਜ ਕੁਮਾਰ ਪੁੱਤਰ ਭਜਨ ਲਾਲ ਵਾਸੀ ਲੁਧਿਆਣਾ ਨੂੰ ਦੁਪਹਿਰ ਸਮੇਂ ਦਾਦਰ ਗੱਡੀ 'ਚੋਂ ਸ਼ੱਕੀ ਹਾਲਤ 'ਚ ਵੇਖਣ 'ਤੇ ਰੋਕ ਕੇ ਪੱੁਛਗਿੱਛ ਕੀਤੀ ਤਾਂ ਉਸ ਨੇ ਦਸਿਆ ਕਿ ਉਸ ਦਾ ਆਪਣੀ ਮਾਤਾ ਸੀਮਾ ਨਾਲ ਕਿਸੇ ਗੱਲ ਤੋਂ ਝਗੜਾ ਹੋ ਗਿਆ ਸੀ ਤੇ ਉਹ ਗੱਸੇ 'ਚ ਲੁਧਿਆਣਾ ਸਟੇਸ਼ਨ ਤੋਂ ਅੰਮਿ੍ਤਸਰ ਜਾਣ ਵਾਲੀ ਗੱਡੀ 'ਤੇ ਸਵਾਰ ਹੋ ਗਿਆ। ਏਐੱਸਆਈ ਪਰਮਜੀਤ ਸਿੰਘ ਅਨੁਸਾਰ ਲੜਕੇ ਤੋਂ ਉਸ ਦੇ ਪਿਤਾ ਦਾ ਮੋਬਾਈਲ ਨੰਬਰ ਲੈ ਕੇ ਸੰਪਰਕ ਕਰ ਕੇ ਸੂਚਿਤ ਕੀਤਾ ਗਿਆ ਤੇ ਉਸ ਦੇ ਪਿਤਾ ਭਜਨ ਲਾਲ ਦੇ ਜਲੰਧਰ ਜੀਆਰਪੀ ਥਾਣੇ ਪੁੱਜਣ 'ਤੇ ਉਸ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਰਾਜ ਕੁਮਾਰ ਲੁਧਿਆਣਾ ਦੇ ਇਕ ਸਕੂਲ 'ਚ ਤੀਜੀ ਕਲਾਸ ਦਾ ਵਿਦਿਆਰਥੀ ਹੈ।