ਅਮਰਜੀਤ ਸਿੰਘ ਵੇਹਗਲ, ਜਲੰਧਰ- ਜਲੰਧਰ ਦੇ ਥਾਣਾ ਡਵੀਜ਼ਨ 1 ਦੇ ਅਧੀਨ ਆਉਂਦੇ ਖੇਤਰ ਡੀ.ਏ.ਵੀ ਕਾਲਜ (DAV Collage) ਨਜ਼ਦੀਕ ਸਥਿਤ ਕੀ ਐਂਡ ਕਾ ਰੈਸਟੋਰੈਂਟ (Ki and Ka Restrorent) ਦੇ ਬਾਹਰ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ l ਮੌਕੇ 'ਤੇ ਪੁੱਜੀ ਥਾਣਾ ਡਵੀਜ਼ਨ 1 ਦੇ ਪੁਲਿਸ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਸਹਾਇਤਾ ਕੇਂਦਰ ਰਾਹੀਂ ਸੂਚਨਾ ਮਿਲੀ ਸੀ ਕਿ ਡੀ.ਏ.ਵੀ ਕਾਲਜ ਨਜ਼ਦੀਕ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੋਈ ਹੈ l ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਤਫਤੀਸ਼ ਕਰਨ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਅਣਪਛਾਤਾ ਵਿਅਕਤੀ ਪਿਛਲੇ ਡੇਢ ਕੁ ਸਾਲ ਤੋਂ ਰੈਸਟੋਰੈਂਟ ਕੀ ਐਂਡ ਕਾ ਦੇ ਬਾਹਰ ਸੌਂ ਕੇ ਰਾਤ ਗੁਜ਼ਾਰਦਾ ਸੀ ਅਤੇ ਆਪਣੇ ਪੇਟ ਦੀ ਭੁੱਖ ਮੰਗ ਕੇ ਬੁਝਾਉਂਦਾ ਸੀ l

ਕੀ ਐਂਡ ਕਾ ਦੇ ਮਾਲਕਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਕੁਝ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ l ਜਿਸ ਨੂੰ ਉਨ੍ਹਾਂ ਨੇ ਡਾਕਟਰੀ ਸਹਾਇਤਾ ਵੀ ਦਿਵਾਈ ਸੀ। ਅੱਜ ਵੀ ਉਨ੍ਹਾਂ ਕੁਝ ਸਮਾਂ ਪਹਿਲਾਂ ਇਸ ਨੂੰ ਦੇਖਿਆ ਤਾਂ ਉਸ ਦੇ ਸਾਹ ਚੱਲ ਰਹੇ ਸਨ ਪਰ ਕੁਝ ਸਮੇਂ ਬਾਅਦ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਮਿ੍ਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਰੱਖ ਦਿੱਤੀ ਗਈ ਹੈ।

Posted By: Amita Verma