ਅਵਤਾਰ ਰਾਣਾ, ਮੱਲੀਆਂ ਕਲਾਂ : ਭਾਰਤੀ ਵਾਲਮੀਕਿ ਸਭਾ ਜਲੰਧਰ ਪੰਜਾਬ ਦੀ ਮੀਟਿੰਗ ਸੂਬੇ ਦੇ ਜਨਰਲ ਸਕੱਤਰ ਮਾਸਟਰ ਮਹਿੰਦਰਪਾਲ ਉੱਗੀ ਦੀ ਪ੍ਰਧਾਨਗੀ ਹੇਠ ਉੱਗੀ ਵਿਖੇ ਹੋਈ। ਇਸ ਮੀਟਿੰਗ ਵਿਚ ਸਭਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਸ਼ਤਾਬਗੜ੍ਹ ਵਿਸ਼ੇਸ਼ ਤੌਰ 'ਤੇ ਪੁੱਜੇ। ਪ੍ਰਰੈੱਸ ਨੋਟ ਜਾਰੀ ਕਰਦਿਆਂ ਮਾਸਟਰ ਮਹਿੰਦਰਪਾਲ ਉੱਗੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਭਾ ਦੇ ਆਗੂਆਂ ਵੱਲੋ ਸੂਬੇ ਦੇ ਨਵ-ਨਿਯੁਕਤ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ ਗਈ। ਆਗੂਆਂ ਨੇ ਕਿਹਾ ਕਿ 1947 ਤੋਂ ਦੇਸ਼ ਆਜ਼ਾਦ ਹੋਇਆ ਹੈ ਪਰ ਪਹਿਲੀ ਵਾਰ ਦਲਿਤ ਚਿਹਰਾ ਮੁੱਖ ਮੰਤਰੀ ਵਜੋਂ ਹੋਂਦ ਵਿਚ ਆਇਆ ਹੈ। ਇਸ ਮੌਕੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ, ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਸਵਰਨ ਕੌਰ, ਮੈਂਬਰ ਪੰਚਾਇਤ ਬੀਰਾ, ਸੰਤੋਖ ਸਿੰਘ, ਬਲਵੰਤ ਸਿੰਘ ਤੇ ਹੋਰ ਆਗੂ ਸ਼ਾਮਲ ਹੋਏ।