ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਭੋਗਪੁਰ-ਭੁਲੱਥ ਰੋਡ 'ਤੇ ਸਥਿਤ ਪਿੰਡ ਲੜੋਆ ਵਿਖੇ ਜਾਗਰਣ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ 6ਵਾਂ ਵਿਸ਼ਾਲ ਭਗਵਤੀ ਜਗਰਾਤਾ ਕਰਵਾਇਆ ਗਿਆ। ਇਸ ਮੌਕੇ ਸ਼ੋ੍ਮਣੀ ਅਕਾਲੀ ਦਲ ਦੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ, ਬਲਾਕ ਸੰਮਤੀ ਮੈਂਬਰ ਪਰਮਜੀਤ ਕੁਮਾਰ ਪੰਮਾ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਜਾਗਰਣ ਕਮੇਟੀ ਲੜੋਆ ਵੱਲੋਂ ਕਰਵਾਏ ਗਏ ਇਸ ਜਗਰਾਤੇ ਵਿਚ ਜੋਤ ਜਵਾਲਾ ਜੀ ਮੰਦਰ ਤੋਂ ਲਿਆਂਦੀ ਗਈ। ਇਸ ਮੌਕੇ ਵੱਖ-ਵੱਖ ਪਾਰਟੀਆਂ ਵੱਲੋਂ ਮਹਾਮਾਈ ਦੀਆਂ ਭੇਟਾਂ ਦਾ ਗੁਣਗਾਨ ਕਰ ਕੇ ਭਗਤਾਂ ਨੂੰ ਨਿਹਾਲ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਜਗਰਾਤੇ ਵਿਚ ਸ਼ਾਮਲ ਹੋਏ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਤੇ ਪਰਮਜੀਤ ਕੁਮਾਰ ਪੰਮਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਤੇ ਮੋਹਤਬਰਾਂ ਤੇ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸੰਗੀਤਾ ਸੈਣੀ, ਸੁਰਜੀਤ ਸਿੰਘ, ਪੰਚਾਇਤ ਮੈਂਬਰ ਅਮਰਜੀਤ ਸਿੰਘ ਲੜੋਆ, ਜਸਦਿਆਲ ਸਿੰਘ ਜੱਸ, ਜਥੇਦਾਰ ਰਵੇਲ ਸਿੰਘ, ਰਣਜੀਤ ਪਾਲ, ਲਵਪ੍ਰਰੀਤ ਸਿੰਘ, ਅਮਰੀਕ ਸਿੰਘ, ਹਰਪ੍ਰਰੀਤ ਸਿੰਘ, ਨਰੇਸ਼ ਬੱਬੀ, ਸਵਰਨਜੀਤ, ਪ੍ਰਭਜੋਤ ਸਿੰਘ, ਰਾਜੂ, ਵੀਰੂ, ਜਸਵਿੰਦਰ ਸਿੰਘ, ਅਜੀਤ ਸਿੰਘ, ਬਲਜਿੰਦਰ ਸਿੰਘ ਤੇ ਹੋਰ ਮੌਜੂਦ ਸਨ।