ਜੇਐੱਨਐੱਨ, ਜਲੰਧਰ : ਸੋਢਲ ਦੇ ਨਾਲ ਲੱਗਦੇ ਸ਼ਿਵ ਨਗਰ 'ਚ ਵੀਰਵਾਰ ਦੇਰ ਰਾਤ ਅਣਪਛਾਤੇ ਹਮਲਵਰਾਂ ਨੇ ਅੱਧਾ ਦਰਜਨ ਤੋਂ ਜ਼ਿਆਦਾ ਵਾਹਨ ਤੋੜ ਦਿੱਤੇ। ਹਮਲਾਵਰਾਂ ਨੇ ਲੋਕਾਂ ਦੇ ਘਰਾਂ 'ਚ ਪੱਥਰ ਵੀ ਵਰ੍ਹਾਏ। ਸੂਚਨਾ ਮਿਲਦਿਆਂ ਹੀ ਥਾਣਾ-8 ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਜਾਂਚ ਸ਼ੁਰੂ ਕਰ ਦਿੱਤੀ। ਇਲਾਕਾ ਨਿਵਾਸੀਆਂ ਨੇ ਦੱਸਿਆ ਇਕ ਵੀਰਵਾਰ ਦੇਰ ਰਾਤ ਅਚਾਕਨ ਕੁਝ ਲੋਕ ਆਏ ਤੇ ਉਥੇ ਖੜ੍ਹੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਤੇ ਦੋਪਹੀਆ ਵਾਹਨਾਂ 'ਤੇ ਵੀ ਹਥਿਆਰਾਂ ਨਾਲ ਭੰਨ-ਤੋੜ ਕੀਤੀ। ਲੋਕਾਂ ਦਾ ਕਹਿਣਾ ਸੀ ਕਿ ਬੀਤੇ ਦਿਨ ਇਲਾਕੇ 'ਚ ਕੋਈ ਲੜਾਈ ਹੋਈ ਜਿਸ ਤੋਂ ਬਾਅਦ ਸਮਝੌਤਾ ਵੀ ਹੋ ਗਿਆ ਸੀ। ਵੀਰਵਾਰ ਰਾਤ ਨੂੰ ਅਚਾਨਕ ਹੀ ਰੌਲਾ ਪੈਣ ਲੱਗ ਪਿਆ ਤੇ ਲੋਕ ਬਾਹਰ ਨਿਕਲੇ ਤਾਂ ਦੇਖਿਆ ਦਰਜਨ ਦੇ ਕਰੀਬ ਸਵਾਰ ਘਰਾਂ 'ਤੇ ਪੱਥਰ ਵਰ੍ਹਾ ਰਹੇ ਸਨ ਤੇ ਵਾਹਨਾਂ 'ਤੇ ਭੰਨ-ਤੋੜ ਕਰ ਰਹੇ ਸਨ। ਪੁਲਿਸ ਨੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ ਤਾਂ ਕਿ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ। ਦੇਰ ਰਾਤ ਤਕ ਇਲਾਕੇ 'ਚ ਤਣਾਅ ਬਰਕਰਾਰ ਸੀ।