ਜੇਐੱਨਐੱਨ, ਜਲੰਧਰ : ਜਲੰਧਰ 'ਚ ਹਫ਼ਤੇ ਦੇ ਪਹਿਲੇ ਦਿਨ ਯਾਨੀ ਸੋਮਵਾਰ ਨੂੰ ਦੁਪਹਿਰ ਦੇ ਸਮੇਂ ਧੁੱਪ ਖਿੜੇਗੀ। ਇਸ ਨਾਲ ਹੀ ਜ਼ਿਆਦਾ ਤੇ ਘੱਟੋਂ-ਘੱਟ ਤਾਪਮਾਨ ਨਿਸ਼ਚਿਤ ਰੂਪ ਨਾਲ ਇਜਾਫ਼ਾ ਵੀ ਹੋਵੇਗਾ। ਜਿਸ ਨਾਲ ਪਿਛਲੇ ਕਈ ਦਿਨਾਂ ਤੋਂ ਹੱਢਚੀਰਵੀਂ ਠੰਢ ਤੋਂ ਦੋ-ਚਾਰ ਹੋ ਰਹੇ ਲੋਕਾਂ ਨੂੰ ਰਾਹਤ ਮਿਲੇਗੀ। 18 ਜਨਵਰੀ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਉਕਤ ਸੰਦੇਸ਼ ਦਿੱਤੇ ਗਏ ਹਨ। ਹਾਲਾਂਕਿ, ਦਿਨ ਢੱਲਣ ਤੋਂ ਬਾਅਦ ਸੀਤ ਲਹਿਰ ਵਿਚਕਾਰ ਸਰਦੀ 'ਚ ਇਜਾਫ਼ਾ ਹੋਵੇਗਾ।

ਬੀਤੇ ਹਫ਼ਤੇ ਧੁੰਦ, ਕੋਹਰਾ, ਸੀਤ ਲਹਿਰ ਤੇ ਆਸਮਾਨ 'ਚ ਛਾਏ ਬੱਦਲਾਂ ਵਿਚਕਾਰ ਠੰਢ ਤੋਂ ਦੋ ਚਾਰ ਹੋਏ ਲੋਕਾਂ ਨੂੰ ਹਫ਼ਤੇ ਦਾ ਪਹਿਲਾ ਦਿਨ ਰਾਹਤ ਦੇਣ ਵਾਲਾ ਦੱਸਿਆ ਜਾ ਰਿਹਾ ਹੈ। ਐਤਵਾਰ ਨੂੰ ਦੁਪਹਿਰ ਦੇ ਸਮੇਂ ਖਿੜੀ ਧੁੱਪ ਦੇ ਚੱਲਦਿਆਂ ਘੱਟੋਂ-ਘੱਟ 5 ਡਿਗਰੀ ਤਕ ਪਹੁੰਚਿਆ ਤਾਪਮਾਨ 24 ਘੰਟੇ ਬਾਅਦ ਦਿਨ ਭਰ ਧੁੱਪ ਖਿੜੀ ਰਹਿਣ ਨਾਲ 7 ਡਿਗਰੀ ਤਕ ਪਹੁੰਚ ਜਾਵੇਗਾ। ਇਹ ਸਥਿਤੀ ਆਉਣ ਵਾਲੇ ਕਈ ਦਿਨਾਂ ਤਕ ਜਿਉਂ ਦੀ ਤਿਉਂ ਰਹੇਗੀ।

ਹਾਲਾਂਕਿ ਹਫ਼ਤੇ ਦੇ ਅੰਤਿਮ ਦਿਨ ਆਸਮਾਨ 'ਚ ਬੱਦਲ ਛਾਏ ਰਹਿਣ 'ਤੇ ਸੀਤ ਲਹਿਰ ਦੇ ਵੀ ਆਸਾਰ ਹਨ। ਇਸ ਬਾਰੇ 'ਚ ਮੌਸਮ ਮਾਹਰ ਡਾਕਟਰ ਵਿਨੀਤ ਸ਼ਰਮਾ ਦੱਸਦੇ ਹਨ ਕਿ ਧੁੱਪ ਖਿੜਨ ਦੌਰਾਨ ਲੋਕਾਂ ਨੂੰ ਅਜੇ ਗਰਮ ਕੱਪੜੇ ਪਾਉਣ 'ਚ ਪਰਹੇਜ਼ ਨਹੀਂ ਕਰਨਾ ਚਾਹੀਦਾ। ਇਸ ਕਾਰਨ ਮੁੜ ਤੋਂ ਸੀਤ ਲਹਿਰ ਦਾ ਪ੍ਰਕੋਪ ਲੋਕਾਂ ਦੀ ਪਰੇਸ਼ਾਨੀ ਵਧਾ ਸਕਦਾ ਹੈ।

Posted By: Amita Verma