ਤੀਜ ਦੇ ਤਿਉਹਾਰ ਦਾ ਪੰਜਾਬੀ ਸੱਭਿਆਚਾਰ ’ਚ ਖ਼ਾਸ ਮਹੱਤਵ : ਸ਼ਾਇਨਾ
ਤੀਜ ਦੇ ਤਿਉਹਾਰ ਦਾ ਪੰਜਾਬੀ ਸੱਭਿਆਚਾਰ ’ਚ ਖ਼ਾਸ ਮਹੱਤਵ - ਸ਼ਾਇਨਾ
Publish Date: Wed, 07 Aug 2024 03:37 PM (IST)
Updated Date: Thu, 08 Aug 2024 04:00 AM (IST)
ਤੀਜ ਦੇ ਤਿਉਹਾਰ ਦਾ ਪੰਜਾਬੀ ਸੱਭਿਆਚਾਰ ’ਚ ਖ਼ਾਸ ਮਹੱਤਵ : ਸ਼ਾਇਨਾ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਡਾਂਸ ਵਿਜ਼ਨ ਦੇ ਮੈਂਬਰਾਂ ਵਲੋਂ ਤੀਜ ਦਾ ਤਿਉਹਾਰ ਸ਼ਾਇਨਾ ਡਾਂਸ ਸਟੂਡੀਓ ਹੁਸ਼ਿਆਰਪੁਰ ’ਚ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਔਰਤਾਂ ਤੇ ਮੁਟਿਆਰਾਂ ਵਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਵੰਨਗੀਆਂ ਗਿੱਧਾ, ਤੀਆਂ ਦੇ ਗੀਤ ਤੇ ਹੋਰ ਮਨੋਰੰਜਕ ਪ੍ਰੋਗਰਾਮ ਪੇਸ਼ ਕਰਕੇ ਰੌਣਕਾਂ ਲਗਾਈਆਂ ਗਈਆਂ। ਤੀਆਂ ਦੇ ਇਸ ਪ੍ਰੋਗਰਾਮ ’ਚ ਪੰਜਾਬੀ ਵਿਰਾਸਤ ਨਾਲ ਜੁੜੇ ਪੁਰਾਤਨ ਸਾਮਾਨ ਚਰਖੇ, ਗਾਗਰ, ਪਿੱਤਲ ਦੀਆਂ ਬਾਲਟੀਆਂ ਤੇ ਵੰਗਾਂ ਆਦਿ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਮਿਸ ਧਰੁਵਿਕਾ ਨੇ ਮਿਸ ਤੀਜ ਦਾ ਖ਼ਿਤਾਬ ਹਾਸਲ ਕੀਤਾ। ਇਸੇ ਤਰ੍ਹਾਂ ਜੂਨੀਅਰ ਵਰਗ ’ਚ ਮਿਸ ਤੀਜ ਦਾ ਖ਼ਿਤਾਬ ਜਸਲੀਨ ਨੇ ਹਾਸਲ ਕੀਤਾ। ਮਿਸ ਨਾਇਰਾ ਸ਼ਰਮਾ ਨੂੰ ਬੈੱਸਟ ਡਾਂਸਰ ਦਾ ਖ਼ਿਤਾਬ ਦਿੱਤਾ ਗਿਆ। ਇਸ ਮੌਕੇ ਸਟੂਡੀਓ ਦੀ ਡਾਇਰੈਕਟਰ ਪ੍ਰੋ: ਸ਼ਾਇਨਾ ਨੇ ਕਿਹਾ ਕਿ ਤੀਜ ਦੇ ਤਿਉਹਾਰ ਦਾ ਪੰਜਾਬੀ ਸੱਭਿਆਚਾਰ ’ਚ ਵਿਸ਼ੇਸ਼ ਮਹੱਤਵ ਹੈ, ਜਿਸ ਨੂੰ ਮੁਟਿਆਰਾਂ ਬੜੀ ਰੀਝ ਨਾਲ ਉਡੀਕਦੀਆਂ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਮੌਜੂਦਾ ਸਮੇਂ ’ਚ ਇਸ ਤਿਉਹਾਰ ਦਾ ਰੂਪ ਬਦਲਿਆ ਗਿਆ ਹੈ, ਪ੍ਰੰਤੂ ਇਸ ਦਾ ਮਹੱਤਵ ਪੰਜਾਬੀ ਸੱਭਿਆਚਾਰ ’ਚ ਘਟਿਆ ਨਹੀਂ ਹੈ। ਇਸ ਮੌਕੇ ਕ੍ਰਿਸ਼ਨਾ ਪਰਮਾਰ ਤੇ ਸਪਨਾ ਨੇ ਜੱਜ ਵਜੋਂ ਭੂਮਿਕਾ ਨਿਭਾਈ। ਇਸ ਮੌਕੇ ਸਾਕਸ਼ੀ, ਰੂਪਾਲੀ, ਬਲਜਿੰਦਰ, ਕੁਲਦੀਪ, ਇਸ਼ਾ, ਜਸਪ੍ਰੀਤ, ਸੁਨੀਤਾ, ਸੁਮਨ, ਰਾਜਵਿੰਦਰ ਆਦਿ ਹਾਜ਼ਰ ਸਨ।