ਗਿਆਨ ਸੈਦਪੁਰੀ, ਸ਼ਾਹਕੋਟ : ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਸਟੇਟ ਕਮੇਟੀ ਦੇ ਉਲਾਕੇ ਗਏ ਪ੍ੋਗਰਾਮ ਤਹਿਤ ਅੱਜ ਢੰਡੋਵਾਲ ਵਿਖੇ ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਕਪੂਰਥਲਾ ਦੀ ਮੀਟਿੰਗ ਸਰਕਲ ਪ੍ਧਾਨ ਸੰਜੀਵ ਕੁਮਾਰ ਖੀਵਾ ਦੀ ਪ੍ਧਾਨਗੀ ਹੇਠ ਹੋਈ। ਇਸ ਮੌਕੇ ਸਰਕਲ ਕਪੂਰਥਲਾ ਦੇ ਸਕੱਤਰ ਜਸਵੰਤ ਰਾਏ ਨੇ ਦੱਸਿਆ ਕਿ ਸਟੇਟ ਕਮੇਟੀ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ 13 ਫਰਵਰੀ ਨੂੰ ਕਪੂਰਥਲਾ ਦੀਆਂ ਸਬ ਡਵੀਜ਼ਨਾਂ ਵਿਚ ਪੂਰਨ ਤੌਰ 'ਤੇ ਕੰਮ ਬੰਦ ਕਰਕੇ ਸਰਕਲ ਕਪੂਰਥਲਾ ਦੇ ਸਾਹਮਣੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਧਰਨਾ ਦਿੱਤਾ ਜਾਵੇਗਾ।

ਇਸ ਮੌਕੇ ਵੱਖ-ਵੱਖ ਬੁਲਾਰਿਆ ਨੇ ਕਿਹਾ ਕਿ ਸਰਕਾਰ ਬਿਜਲੀ ਬਿੱਲ 'ਚ 2018 ਟੈਕਨੀਕਲ ਯੂਨੀਅਨ 1926 ਐਕਟ ਤਹਿਤ ਸੋਧ ਕਰਨ ਜਾ ਰਹੀ ਹੈ, ਜਿਸ ਨਾਲ ਬਿਜਲੀ ਸਟੇਟ ਮੁਲਜ਼ਮਾਂ ਤੇ ਟਰੇਡ ਯੂਨੀਅਨਾਂ ਦੀਆਂ ਮੰਗਾਂ 'ਤੇ ਡਾਕਾ ਮਾਰਿਆ ਜਾਵੇਗਾ, ਜੋ ਕਦੇ ਵੀ ਮੁਲਾਜ਼ਮ ਬਰਦਾਸ਼ਤ ਨਹੀਂ ਕਰਨਗੇ। ਬੀਤੇ ਕੱਲ੍ਹ ਪਟਿਆਲਾ ਵਿਖੇ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਤੇ ਪਾਣੀ ਦੀਆਂ ਬੂਛਾਰਾ ਪਾ ਕੇ ਕਈ ਅਧਿਆਪਕਾਂ ਨੂੰ ਜ਼ਖਮੀ ਕੀਤਾ ਗਿਆ, ਜਿਸ ਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਪਾਵਰਕਾਮ ਟ੍ਾਸਕੋ 'ਚ ਕੰਮ ਕਰਦੇ ਕੱਚੇ ਕਾਮਿਆਂ ਦੀ ਛਾਂਟੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦਾ ਅੰਨਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਰੈਗੂਲਰ ਮੁਲਾਜ਼ਮਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ, ਪਹਿਲੀਆਂ ਸੇਵਾਂ ਸ਼ਰਤਾਂ ਤਬਦੀਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤਨਖਾਹਾਂ ਭੱਤਿਆਂ 'ਚ ਵਾਧਾ ਕਰਨ ਦੀ ਬਜਾਏ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਉਹ 13 ਫਰਵਰੀ ਦੇ ਧਰਨੇ ਨੂੰ ਕਾਮਯਾਬ ਕਰਨ ਲਈ ਆਪਣਾ ਪੂਰਨ ਸਹਿਯੋਗ ਦੇਣ। ਇਸ ਮੌਕੇ ਪਰਸਨ ਸਿੰਘ ਖਿੰਡਾ, ਵਿਨੋਦ ਕੁਮਾਰ, ਕੁਲਬੀਰ ਸਿੰਘ ਪ੍ਧਾਨ ਸ਼ਹਿਰੀ ਮੰਡਲ ਨਕੋਦਰ, ਰੁਪਿੰਦਰਜੀਤ ਸਿੰਘ ਸਕੱਤਰ ਸ਼ਹਿਰੀ ਮੰਡਲ, ਕਰਤਾਰਪੁਰ ਸਰਕਲ ਦੇ ਪ੍ਧਾਨ ਸੁਭਾਸ਼ ਚੰਦਰ, ਸਕੱਤਰ ਹਰਦੀਪ ਸਿੰਘ ਖੁੱਡਾ, ਮੇਜਰ ਸਿੰਘ, ਨਿਰਮਲ ਸਿੰਘ ਮਹਿਤਪੁਰ, ਨਿਰਮਲ ਮਲਸੀਆਂ, ਹਰਜਿੰਦਰ ਸਿੰਘ ਨੂਰਪੁਰ, ਸ਼ਿਵ ਪ੍ਸ਼ਾਦ ਆਦਿ ਹਾਜ਼ਰ ਸਨ।