ਕੇਪੀਐੱਸ ਬਾਲ ਭਾਰਤੀ ਸਕੂਲ ਦੇ ਅਧਿਆਪਕ ਬੈਸਟ ਟੀਚਰ ਐਵਾਰਡ ਨਾਲ ਸਨਮਾਨਿਤ
ਕੇਪੀਐੱਸ ਬਾਲ ਭਾਰਤੀ ਸਕੂਲ ਦੇ ਅਧਿਆਪਕ ਬੈਸਟ ਟੀਚਰ ਐਵਾਰਡ ਨਾਲ ਹੋਏ ਸਨਮਾਨਿਤ
Publish Date: Mon, 08 Dec 2025 08:51 PM (IST)
Updated Date: Tue, 09 Dec 2025 04:18 AM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਕੇਪੀਐੱਸ ਬਾਲ ਭਾਰਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੂਹੜ ਦੇ ਅਧਿਆਪਕ ਨਵਪ੍ਰੀਤ ਸਿੰਘ ਨੂੰ ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼, ਐਸੋਸੀਏਸ਼ਨ ਆਫ਼ ਪੰਜਾਬ ਦੇ ਚੇਅਰਮੈਨ ਡਾ. ਜਗਜੀਤ ਸਿੰਘ ਧੂਰੀ, ਚੰਗੀਗੜ੍ਹ ਯੂਨੀਵਰਸਿਟੀ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਅਮਰਪਾਲ ਸਿੰਘ ਵੱਲੋਂ ਬੈਸਟ ਟੀਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਧਾਨ ਸੰਜੇ ਸਾਹੀ ਤੇ ਪ੍ਰਿੰਸੀਪਲ ਪ੍ਰਵੀਨ ਛਾਬੜਾ ਨੇ ਅਧਿਆਪਕ ਨਵਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕਾਂ ਵੱਲੋਂ ਕੀਤੀ ਗਈ ਮਿਹਨਤ ਜਿੱਥੇ ਉਨ੍ਹਾਂ ਦੇ ਕਰੀਅਰ ਨੂੰ ਨਿਖਾਰਦੀ ਹੈ, ਉਥੇ ਵਿਦਿਆਰਥੀਆਂ ਦੇ ਭਵਿੱਖ ਨੂੰ ਸਵਾਰਨ ਲਈ ਵੀ ਸਹਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਵਪ੍ਰੀਤ ਸਿੰਘ ਇਕ ਹੋਣਹਾਰ ਤੇ ਵਿਦਿਆਰਥੀਆਂ ਨਾਲ ਚੰਗਾ ਤਾਲਮੇਲ ਰੱਖਣ ਤੇ ਉਨ੍ਹਾਂ ਨੂੰ ਵਧੀਆ ਸਿੱਖਿਆ ਦੇਣ ਵਾਲੇ ਅਧਿਆਪਕ ਹਨ, ਜਿਸ ਲਈ ਉਹ ਇਹ ਐਵਾਰਡ ਡਿਜਰਵ ਕਰਦੇ ਸਨ। ਸਕੂਲ ਦੇ ਸਮੂਹ ਸਟਾਫ ਵੱਲੋਂ ਵੀ ਨਵਪ੍ਰੀਤ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਸ਼ੁੱਭ-ਇੱਛਾਵਾਂ ਦਿੱਤੀਆਂ ਗਈਆਂ। ਅਧਿਆਪਕ ਨਵਪ੍ਰੀਤ ਸਿੰਘ ਨੇ ਫੈੱਡਰੇਸ਼ਨ ਐਸੋਸੀਏਸ਼ਨ ਤੇ ਸਕੂਲ ਦੇ ਪ੍ਰਧਾਨ ਸੰਜੇ ਸਾਹੀ ਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ।