ਮਲੋਟ ਦਾ ‘ਛਿਲਤਰਾਂ’ ਮਿੰਨੀ-ਸੰਗ੍ਰਹਿ ਲੋਕ-ਅਰਪਣ
ਅਧਿਆਪਕ ਆਗੂ ਦੀ ਪੁਸਤਕ ‘ਛਿਲਤਰਾਂ’ ਮਿੰਨੀ-ਸੰਗ੍ਰਹਿ ਲੋਕ-ਅਰਪਣ
Publish Date: Wed, 12 Nov 2025 07:06 PM (IST)
Updated Date: Wed, 12 Nov 2025 07:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੌਰਮਿੰਟ ਟੀਚਰਜ਼ ਯੂਨੀਅਨ ਦੇ ਅਜਲਾਸ ਦੌਰਾਨ ਜੀਟੀਯੂ ਦੇ ਸਾਬਕਾ ਸੂਬਾਈ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਮਲੋਟ ਦਾ ਮਿੰਨੀ ਕਹਾਣੀ ਸੰਗ੍ਰਿਹ ‘ਛਿਲਤਰਾਂ’ ਨੂੰ ਲੋਕ ਅਰਪਣ ਕੀਤਾ ਗਿਆ। ਇਹ ਰਸਮ ਜੀਟੀਯੂ ਦੇ ਬਾਨੀ ਆਗੂ ਹਰਕੰਵਲ ਸਿੰਘ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਪ੍ਰਧਾਨ ਸ਼ਤੀਸ਼ ਰਾਣਾ ਤੇ ਸਕੱਤਰ ਤੀਰਥ ਬਾਸੀ ਤੋਂ ਇਲਾਵਾ ਜੀਟੀਯੂ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਚਾਹਲ, ਗੁਰਵਿੰਦਰ ਸਸਕੌਰ, ਕੁਲਦੀਪ ਦੌੜਕਾ, ਕੁਲਦੀਪ ਪੁਰੋਵਾਲ, ਗੁਰਪ੍ਰੀਤ ਅੰਮੀਵਾਲ ਤੇ ਕਰਨੈਲ ਫਿਲੌਰ ਤੇ ਬਾਜਵਾ ਨੇ ਨਿਭਾਈ। ਵਰਨਣਯੋਗ ਹੈ ਕਿ ਲੇਖਕ ਦੀ ਇਸ ਤੋਂ ਪਹਿਲਾਂ ਅਨੁਵਾਦਿਤ ਪੁਸਤਕ ‘ਮੈਂ ਲਕਸ਼ਮੀ, ਮੈਂ ਹੀਜੜਾ’ ਵੀ ਪੰਜਾਬੀ ’ਚ ਪ੍ਰਕਾਸ਼ਿਤ ਹੋ ਚੁੱਕੀ ਹੈ ਜੋ ਲਕਸ਼ਮੀ ਨਰਾਇਣ ਤ੍ਰਿਪਾਠੀ ਦੀ ਮਰਾਠੀ ਸਵੈ-ਜੀਵਨੀ ਦਾ ਅੰਗਰੇਜ਼ੀ ਤੋਂ ਪੰਜਾਬੀ ’ਚ ਅਨੁਵਾਦ ਕੀਤਾ ਗਿਆ ਹੈ। ਮਿੰਨੀ ਕਹਾਣੀ ਅਦਾਰਾ ਅੰਮ੍ਰਿਤਸਰ ਵੱਲੋਂ 2012 ਤੇ 2014 ’ਚ ‘ਪਿਛੋਕੜ’ ਤੇ ਧੀਆਂ-ਧਿਆਣੀਆਂ ਕਹਾਣੀਆਂ ਨੂੰ ਸਨਮਾਨ-ਪੱਤਰ ਵੀ ਮਿਲ ਚੁੱਕਾ ਹੈ। ਉਨ੍ਹਾਂ ਦੀ ਰਚਨਾਵਾਂ ਪੰਜਾਬੀ ਦੇ ਪ੍ਰਸਿੱਧ ਅਖਬਾਰਾਂ ਤੇ ਰਸਾਲਿਆਂ ’ਚ ਲਗਾਤਾਰ ਪ੍ਰਕਾਸ਼ਿਤ ਹੁੰਦੀਆਂ ਆ ਰਹੀਆਂ ਹਨ। ਇਸ ਇਜਲਾਸ ’ਚ ਜਸਪ੍ਰੀਤ ਕੌਰ ਜੱਸ ਦੀ ਕਾਵਿ-ਪੁਸਤਕ ‘ਵਜੂਦ’ ਵੀ ਰਿਲੀਜ਼ ਕੀਤੀ ਗਈ। ਸਾਰੇ ਪੰਜਾਬ ਤੋਂ ਆਏ ਅਧਿਆਪਕ ਸਾਥੀਆਂ ਵੱਲੋਂ ‘ਛਿਲਤਰਾਂ’ ਤੇ ‘ਵਜੂਦ’ ਕਿਤਾਬ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ।