ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੀ ਪ੍ਰਰਾਪਰਟੀ ਟੈਕਸ ਬ੍ਾਂਚ ਨੇ ਟੈਕਸ ਡਿਫਾਲਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਬੁੱਧਵਾਰ ਪਿਮਜ਼ ਹਸਪਤਾਲ ਦੇ ਸਾਹਮਣੇ ਮਾਰਕੀਟ ਦੀਆਂ 4 ਦੁਕਾਨਾਂ ਸੀਲ ਕੀਤੀਆਂ। ਉਕਤ ਦੁਕਾਨਾਂ ਦੇ ਮਾਲਕਾਂ ਨੇ ਨਗਰ ਨਿਗਮ ਦਾ ਪ੍ਰਰਾਪਰਟੀ ਟੈਕਸ ਪਿਛਲੇ ਕਈ ਸਾਲਾਂ ਤੋਂ ਜਮ੍ਹਾਂ ਨਹੀਂ ਕਰਵਾਇਆ ਸੀ ਤੇ ਦੁਕਾਨ ਮਾਲਕਾਂ ਨੂੰ ਪ੍ਰਰਾਪਰਟੀ ਟੈਕਸ ਬ੍ਾਂਚ ਨੇ ਨੋਟਿਸ ਵੀ ਜਾਰੀ ਕੀਤੇ ਪਰ ਮਾਲਕਾਂ ਨੇ ਕੋਈ ਪਰਵਾਹ ਨਹੀਂ ਕੀਤੀ ਜਿਸ ਕਾਰਨ ਬੁੱੁਧਵਾਰ ਨੂੰ 4 ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ। ਉਕਤ ਜਾਣਕਾਰੀ ਟੈਕਸ ਸੁਪਰਡੈਂਟ ਮਹੀਪ ਸਰੀਨ ਨੇ ਜਾਰੀ ਪ੍ਰਰੈੱਸ ਨੋਟ 'ਚ ਦਿੰਦਿਆਂ ਦੱਸਿਆ ਕਿ ਜਿਹੜੀਆਂ ਦੁਕਾਨਾਂ ਸੀਲ ਕੀਤੀਆਂ ਗਈਆਂ ਹਨ, ਉਨ੍ਹਾਂ 'ਚ ਇਕ ਸ਼ਰਾਬ ਦਾ ਠੇਕਾ, ਇਕ ਅਹਾਤਾ ਤੇ ਦੋ ਆਈਲੈਟ ਸੈਂਟਰ ਸ਼ਾਮਲ ਹਨ। ਦੁਕਾਨਾਂ ਸੀਲ ਕਰਨ ਗਈ ਟੀਮ 'ਚ ਸੁਪਰਡੈਂਟ ਮਹੀਪ ਸਰੀਨ ਤੋਂ ਇਲਾਵਾ ਰਾਜੀਵ ਰਿਸ਼ੀ, ਭੁਪਿੰਦਰ ਸਿੰਘ, ਭੁਪਿੰਦਰ ਬੜਿੰਗ ਤੋਂ ਇਲਾਵਾ ਹੋਰ ਸਟਾਫ ਮੈਂਬਰ ਵੀ ਸ਼ਾਮਲ ਸਨ। ਇਸ ਦੌਰਾਨ ਮਹੀਨ ਸਰੀਨ ਨੇ ਦੱਸਿਆ ਕਿ ਉਕਤ ਦੁਕਾਨਾਂ ਦੀ ਸੀਿਲੰਗ ਨਗਰ ਨਿਗਮ ਦੇ ਕਮਿਸ਼ਨਰ ਦੀਆਂ ਲਿਖਤੀ ਹਦਾਇਤਾਂ ਤੋਂ ਬਾਅਦ ਕੀਤੀ ਗਈ। ਉਨ੍ਹਾਂ ਕਿਹਾ ਕਿ ਸੀਲ ਕੀਤੀਆਂ ਦੁਕਾਨਾਂ ਦੇ ਮਾਲਕ ਜਦੋਂ ਤਕ ਬਕਾਇਆ ਟੈਕਸ ਦੀ ਰਕਮ ਜਮ੍ਹਾਂ ਨਹੀਂ ਕਰਵਾਉਂਦੇ ਉਦੋਂ ਤਕ ਦੁਕਾਨਾਂ ਦੀ ਸੀਲ ਨਹੀਂ ਖੋਲ੍ਹੀ ਜਾਵੇਗੀ। ਉਨ੍ਹਾਂ ਨੇ ਕਾਰੋਬਾਰੀ ਟੈਕਸ ਡਿਫਾਲਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੀਿਲੰਗ ਤੋਂ ਬਚਣ ਲਈ ਆਪਣੀਆਂ ਜਾਇਦਾਦਾਂ ਦਾ ਬਣਦਾ ਟੈਕਸ ਜਮ੍ਹਾਂ ਕਰਵਾਉਣ।