ਜਤਿੰਦਰ ਪੰਮੀ, ਜਲੰਧਰ : ਬਿਕਰਮਪੁਰਾ ਵਾਸੀ ਤਰੁਣ ਚੋਪੜਾ ਪੁੱਤਰ ਅਮਿਤ ਚੋਪੜਾ ਨੇ ਪੰਜਾਬ ਐਮੇਚਿਓਰ ਬਾਡੀ ਬਿਲਡਿੰਗ ਐਸੋਸੀਏਸ਼ਨ ਤੇ ਪਠਾਨਕੋਟ ਐਮੇਚਿਓਰ ਬਾਡੀ ਬਿਲਡਿੰਗ ਐਸੋਸੀਏਸ਼ਨ ਵੱਲੋਂ ਡਾ. ਰਣਧੀਰ ਹਸਤੀਰ ਦੀ ਅਗਵਾਈ 'ਚ ਕਰਵਾਈ ਗਈ ਜੂਨੀਅਰ ਪੰਜਾਬ ਬਾਡੀ ਬਿਲਡਰ ਚੈਂਪੀਅਨਸ਼ਿਪ 'ਚ 65 ਕਿੱਲੋ ਭਾਰ ਦੇ ਅੰਡਰ-23 ਵਰਗ ਵਿਚੋਂ ਪਹਿਲਾ ਸਥਾਨ ਹਾਸਲ ਕਰ ਕੇ ਜੂਨੀਅਰ ਮਿਸਟਰ ਪੰਜਾਬ ਦਾ ਖ਼ਿਤਾਬ ਜਿੱਤਿਆ ਹੈ। ਇਸ ਸਬੰਧੀ 'ਪੰਜਾਬੀ ਜਾਗਰਣ' ਦਫ਼ਤਰ 'ਚ ਗੱਲਬਾਤ ਕਰਦਿਆਂ ਤਰੁਣ ਚੋਪੜਾ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ ਬੀਤੇ ਦਿਨੀਂ ਪਠਾਨਕੋਟ ਕਰਵਾਈ ਗਈ ਸੀ। ਤਰੁਣ ਨੇ ਜਿਥੇ ਮਿਸਟਰੀ ਜੂਨੀਅਰ ਪੰਜਾਬ ਬਾਡੀ ਬਿਲਡਰ ਬਣਨ ਦਾ ਮਾਣ ਹਾਸਲ ਕੀਤਾ, ਉਥੇ ਹੀ ਪਠਾਨਕੋਟ ਜ਼ਿਲ੍ਹੇ ਦੀ ਜੂਨੀਅਰ ਪੰਜਾਬ ਚੈਂਪੀਅਨਸ਼ਿਪ ਵੀ ਜਿੱਤੀ ਹੈ। 19 ਸਾਲਾ ਤਰੁਣ ਚੋਪੜਾ ਇਸ ਵੇਲੇ ਡੀਏਵੀ ਕਾਲਜ 'ਚ ਬੀਕਾਮ ਦੇ ਚੌਥੇ ਸਮੈਸਟਰ ਦਾ ਵਿਦਿਆਰਥੀ ਹੈ। ਤਰੁਣ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਨੇ ਪਿਛਲੇ ਸਾਲ ਸਤੰਬਰ ਵਿਚ ਜਲੰਧਰ ਦੇ ਰੈੱਡ ਕਰਾਸ ਭਵਨ ਵਿਖੇ ਕਰਵਾਈ ਗਈ ਸੂਬਾ ਪੱਧਰੀ ਪੰਜਾਬ ਹਾਟ ਵੈਦਰ ਬਾਡੀ ਬਿਲਡਿਰ ਚੈਂਪੀਅਨਸ਼ਿਪ ਦੌਰਾਨ ਵੀ 70 ਕਿੱਲੋ ਭਾਰ ਵਰਗ 'ਚੋਂ ਤੀਜਾ ਸਥਾਨ ਹਾਸਲ ਕੀਤਾ ਸੀ।