ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਦਿੱਲੀ ਵਿਚ ਕਰਵਾਏ ਗਏ ਸਮਾਗਮ ਵਿਚ ਸੁਆਮੀ ਸੰਤ ਦਾਸ ਪਬਲਿਕ ਸਕੂਲ ਨੰੂ ਬਿ੍ਟਿਸ਼ ਕੌਂਸਲ ਐਵਾਰਡ (2019-22) ਨਾਲ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਨੂੰ ਮਿਲਿਆ ਅੰਤਰਰਾਸ਼ਟਰੀ ਪੁਰਸਕਾਰ ਸਕੂਲ ਦੀ ਸਮੁੱਚੀ ਟੀਮ ਵੱਲੋਂ ਕੀਤੇ ਗਏ ਪ੍ਰਗਤੀਸ਼ੀਲ ਯਤਨਾਂ ਦਾ ਹੀ ਨਤੀਜਾ ਹੈ। ਬਿ੍ਟਿਸ਼ ਕੌਂਸਲ ਵੱਲੋਂ ਪ੍ਰਵਾਨਿਤ ਸੱਤ ਸਰਗਰਮੀਆਂ ਵਿਚਲੇ ਵਿਸ਼ਿਆਂ 'ਤੇ ਸਕੂਲ ਟੀਮ ਨੇ ਮਿਲਜੁਲ ਕੇ ਕੰਮ ਕੀਤਾ। ਕੀਤੇ ਗਏ ਕੰਮਾਂ ਨੰੂ ਅੰਤਰਰਾਸ਼ਟਰੀ ਪੱਧਰ 'ਤੇ ਤੁਰਕੀ, ਜਪਾਨ, ਲਥੀਨੀਆ, ਇਟਲੀ ਤੇ ਕੋਰੀਆ ਦੀਆਂ ਸਕੂਲ ਟੀਮਾਂ ਨਾਲ ਸਾਂਝਾ ਕੀਤਾ ਗਿਆ। ਵਿਸ਼ਵ ਨੰੂ ਇਕ ਮੰਚ 'ਤੇ ਇੱਕਠਾ ਕਰਨ ਦੀ ਕੋਸ਼ਿਸ਼ ਵਿਚ ਸਨਮਾਨਿਤ ਅੰਤਰਰਾਸ਼ਟਰੀ ਇਨਾਮ ਪਾ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ।