ਸਵਾਮੀ ਮੋਹਨ ਦਾਸ ਮਾਡਲ ਸਕੂਲ ਨੇ ਸਾਲਾਨਾ ਇਨਾਮ ਵੰਡ ਸਮਾਗਮ
ਧੂਮਧਾਮ ਨਾਲ ਮਨਾਇਆ ਸਵਾਮੀ ਮੋਹਨ ਦਾਸ ਮਾਡਲ ਸਕੂਲ ਨੇ 23ਵਾਂ ਸਾਲਾਨਾ ਇਨਾਮ ਵੰਡ ਸਮਾਰੋਹ
Publish Date: Mon, 08 Dec 2025 06:51 PM (IST)
Updated Date: Tue, 09 Dec 2025 06:18 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਵਾਮੀ ਮੋਹਨ ਦਾਸ ਮਾਡਲ ਸਕੂਲ ਦਾ 23ਵਾਂ ਸਾਲਾਨਾ ਇਨਾਮ ਵੰਡ ਸਮਾਗਮ ਗੁਰੂ ਮਾਂ ਸੋਮਾ ਦੇਵੀ ਦੀ ਰਹਿਨੁਮਾਈ ਹੇਠ ਧੂਮਧਾਮ ਨਾਲ ਕਰਵਾਇਆ ਗਿਆ, ਜਿਸ ’ਚ ਡਾ. ਐੱਲ ਮੁਰੂਗਨ ਕੇਂਦਰੀ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਮੁੱਖ ਮਹਿਮਾਨ ਤੋਂ ਇਲਾਵਾ ਵਿਜੈ ਸਾਂਪਲਾ ਸਾਬਕਾ ਚੇਅਰਮੈਨ ਅਨੁਸੂਚਿਤ ਜਾਤੀਆਂ ਕਮਿਸ਼ਨ, ਦੀਪਕ ਬਾਲੀ ਸਲਾਹਕਾਰ, ਮਹਿੰਦਰ ਭਗਤ ਕੈਬਨਿਟ ਮੰਤਰੀ, ਵਿਨੀਤ ਧੀਰ ਮੇਅਰ ਆਦਿ ਸ਼ਾਮਲ ਹੋਏ, ਜਿਨ੍ਹਾਂ ਨੂੰ ਲਵੇਂਦਰ ਵਰਮਾ ਪ੍ਰਧਾਨ, ਉਮਾ ਜੋਤੀ ਵਰਮਾ, ਜਤਿੰਦਰ ਕੌਰ ਮਾਨ, ਪ੍ਰਿੰਸੀਪਲ ਮੰਨੀ ਵਰਮਾ, ਹਰਨੇਕ ਸਿੰਘ, ਡਾ. ਅਨਿਲ ਜੋਤੀ, ਵਿਨੈ ਅਰੋੜਾ, ਨਰਿੰਦਰ ਬਜਾਜ, ਦਵਿੰਦਰ ਮਲਹੋਤਰਾ, ਨਰੇਸ਼ ਮਲਹੋਤਰਾ, ਕਪਿਲ ਸ਼ਰਮਾ, ਰਾਜੀਵ ਸ਼ਰਮਾ, ਪਦਮ ਪਾਂਡੇ, ਪੂਰਨ, ਸੁਰੇਸ਼ ਮਹਿਤਾ, ਸੁਮਨ ਮਲਹੋਤਰਾ, ਯੋਗੇਸ਼ ਗੰਭੀਰ, ਰਾਜਕੁਮਾਰ ਸਹਿਗਲ ਆਦਿ ਵੱਲੋਂ ਸਵਾਗਤ ਕੀਤਾ ਗਿਆ। ਇਨ੍ਹਾਂ ਨੂੰ ਗੁਰੂ ਮਾਂ ਸੋਮਾ ਦੇਵੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਵਿਦਿਆਰਥੀਆਂ ਦੀ ਅਸਾਧਾਰਨ ਪ੍ਰਤਿਭਾ ਤੇ ਵਿਸ਼ਵਾਸ ਨੂੰ ਪ੍ਰਦਰਸ਼ਿਤ ਕਰਦੇ ਹੋਏ ਹਰੇਕ ਪ੍ਰਦਰਸ਼ਨ ਨੂੰ ਸ਼ਾਨਦਾਰ ਊਰਜਾ, ਸ਼ੁੱਧਤਾ ਤੇ ਰਚਨਾਤਮਕਤਾ ਨਾਲ ਪੇਸ਼ ਕਰ ਕੇ ਮਨਮੋਹਕ ਸੱਭਿਆਚਾਰਕ ਦੀ ਛਾਪ ਛੱਡੀ। ਜੀਵੰਤ ਨਾਚਾਂ ਤੋਂ ਲੈ ਕੇ ਰੂਹਾਨੀ ਤੇ ਸੰਗੀਤਕ ਪ੍ਰਦਰਸ਼ਨਾਂ ਤੱਕ ਹਰੇਕ ਪ੍ਰਦਰਸ਼ਨ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਤੇ ਉਨ੍ਹਾਂ ਦੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਗਈ। ਮਹਿਮਾਨਾਂ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ। ਮੁੱਖ ਮਹਿਮਾਨ ਡਾ. ਐੱਲ ਮੁਰੂਗਨ ਕੇਂਦਰੀ ਸੂਚਨਾ, ਪ੍ਰਸਾਰਣ ਰਾਜ ਮੰਤਰੀ ਤੇ ਵਿਸ਼ੇਸ਼ ਮਹਿਮਾਨਾਂ ਨੇ ਸਕੂਲ ਦੇ ਸਾਕਾਰਾਤਮਕ ਵਾਤਾਵਰਣ, ਅਨੁਸ਼ਾਸਿਤ ਮਾਹੌਲ, ਦੂਰਦਰਸ਼ੀ ਪ੍ਰਬੰਧ ਤੇ ਅਧਿਆਪਕਾਂ ਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸਕੂਲ ਦੀ ਅਕਾਦਮਿਕ ਉੱਤਮਤਾ, ਸਹਿ-ਪਾਠਕ੍ਰਮ ਸੰਸ਼ੋਧਨ ਤੇ ਸੰਪੂਰਨ ਵਿਕਾਸ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਇਸ ਮੌਕੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਉਤਸ਼ਾਹਿਤ ਕੀਤਾ ਗਿਆ।