ਅੰਮਿ੍ਤਪਾਲ ਸਿੰਘ ਸੋਂਧੀ, ਕਿਸ਼ਨਗੜ੍ਹ : ਅੱਡਾ ਕਿਸ਼ਨਗੜ੍ਹ ਚੌਂਕ ਕੋਲ ਯੂਥ ਅਕਾਲੀ ਆਗੂ ਰਵਿੰਦਰ ਸਿੰਘ ਫੱੁਲ ਦੇ ਦਫ਼ਤਰ ਸਾਹਮਣੇ ਸ਼ੋ੍ਮਣੀ ਅਕਾਲੀ ਦਲ (ਬਾ.) ਹਾਈਕਮਾਂਡ ਵੱਲੋਂ ਉਕਤ ਪਾਰਟੀ ਪ੍ਰਤੀ ਵਧੀਆਂ ਸੇਵਾਵਾਂ ਨੂੰ ਦੇਖਦਿਆਂ ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਚਾਹਲ ਨਿਜ਼ਾਮਦੀਨਪੁਰ ਨੂੰ ਸੂਬਾ ਕਿਸਾਨ ਵਿੰਗ ਦੇ ਜ. ਸਕੱਤਰ ਲਾਏ ਜਾਣ 'ਤੇ ਹਲਕਾ ਆਦਮਪੁਰ ਤੇ ਵਿਸ਼ੇਸ ਕਰ ਕੇ ਬਿਆਸ ਪਿੰਡ ਸਰਕਲ ਦੇ ਪਾਰਟੀ ਵਰਕਰਾਂ ਵੱਲੋਂ ਸੁਰਿੰਦਰ ਸਿੰਘ ਚਾਹਲ ਨਿਜ਼ਾਮਦੀਨਪੁਰ ਨੂੰ ਸਿਰਪਾਓ ਭੇਟ ਕਰਦਿਆ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੁਰਿੰਦਰ ਸਿੰਘ ਸ਼ਿੰਦਾ ਚਾਹਲ ਨਿਜ਼ਾਮਦੀਨਪੁਰ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਸਿੰਕਦਰ ਸਿੰਘ ਮੂਲਕਾ, ਸਾਬਕਾ ਕੈਬਨਿਟ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਤੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਦਾ ਵਿਸ਼ੇਸ ਤੌਰ 'ਤੇ ਧੰਨਵਾਦ ਕਰਦਿਆਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਪਾਰਟੀ ਨੇ ਜਿਸ ਭਰੋਸੇ ਨਾਲ ਮੈਨੂੰ ਇਹ ਬਹੁਤ ਹੀ ਵੱਡੀ ਜ਼ਿੰਮੇਵਾਰੀ ਸੌਂਪੀ ਉਸਨੂੰ ਪੁਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦਿਆ ਪਾਰਟੀ ਨੂੰ ਹੋਰ ਤਰੱਕੀ ਦੀਆਂ ਬੁਲੰਦੀਆਂ ਤੱਕ ਲਿਜਾਣ ਲਈ ਅਤੇ ਕਿਸਾਨ-ਮਜ਼ਦੂਰਾਂ ਦੇ ਹੱਕਾਂ ਲਈ ਹਮੇਸ਼ਾਂ ਤੱਤਪਰ ਰਹਾਂਗਾ ।

ਇਸ ਮੌਕੇ ਹੋਰਾਂ ਤੋਂ ਇਲਾਵਾ ਜਥੇਦਾਰ ਹਰਨਾਮ ਸਿੰਘ ਅਲਾਵਲਪੁਰ, ਜਸਪ੍ਰਰੀਤ ਸਿੰਘ ਚਾਹਲ ਸੰਘਵਾਲ ਯੂਥ ਵਿੰਗ ਪੰਜਾਬ ਮੀਤ ਪ੍ਰਧਾਨ, ਗਿਆਨੀ ਸੁਰਜੀਤ ਸਿੰਘ, ਸਰਪੰਚ ਜਸਪਾਲ ਸਿੰਘ, ਮਲਿਹਾਰ ਸਿੰਘ, ਸਾਬਕਾ ਸਰਪੰਚ ਮਲਕੀਤ ਸਿੰਘ, ਨਿੱਕਾ ਨਰਵਾਲ (ਚਾਰੇ ਗੋਪਾਲਪੁਰ), ਰਣਜੀਤ ਸਿੰਘ, ਚੈਚਲ ਸਿੰਘ (ਦੋਨੋਂ ਬਿਆਸ ਪਿੰਡ), ਪਲਵਿੰਦਰ ਸਿੰਘ ਤੇਜਾ, ਰਸ਼ਪਾਲ ਸਿੰਘ ਫੱੁਲ, ਸੇਵਾਮੁਕਤ ਪਿ੍ਰੰਸੀਪਲ ਧਰਮਪਾਲ, ਅਮਨਦੀਪ ਸੋਂਧੀ (ਚਾਰੋਂ ਕਿਸ਼ਨਗੜ੍ਹ), ਰਿੰਕੀ ਸਹੋਤਾ, ਸੁਖਜਿੰਦਰ ਸਿੰਘ ਚਾਹਲ ਸੰਘਵਾਲ, ਸਰਪੰਚ ਤੇ ਲੰਬੜਦਾਰ ਮਾ. ਭਾਗ ਰਾਮ ਸੰਘਵਾਲ, ਸਰਪੰਚ ਮਨਦੀਪ ਸਿੰਘ ਨਿਜ਼ਾਮਦੀਨਪੁਰ, ਗੁਰਦਿਆਲ ਸਿੰਘ ਨਿੱਝਰ ਜ਼ਲਿਾ ਪ੍ਰਧਾਨ ਕਿਸਾਨ ਵਿੰਗ, ਤਰਲੋਚਨ ਕੁਮਾਰ ਦੌਲੀਕੇ, ਗੁਰਮੇਲ ਸਿੰਘ ਮੱਲੀ ਨੰਗਲ, ਪ੍ਰਗਟ ਸਿੰਘ ਮੱਲੀ ਨੰਗਲ (ਦੋਨੋਂ ਮੱਲੀ ਨੰਗਲ), ਦੀਪਕ ਸੋਂਧੀ, ਨਿਰਮਲ ਸਿੰਘ (ਦੋਨੋਂ ਕਾਲਾ ਬੱਕਰਾ), ਮਹਿੰਦਰ ਸਿੰਘ ਸੰਘਵਾਲ ਆਦਿ ਵਿਸ਼ੇਸ ਤੌਰ ਤੇ ਹਾਜ਼ਰ ਸਨ।