ਖੇਡ ਪ੍ਰਮੋਟਰ ਭਾਪਾ ਨੂੰ ਸਦਮਾ, ਸੱਸ ਦਾ ਦੇਹਾਂਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 07 Nov 2025 01:35 AM (IST)
Updated Date: Fri, 07 Nov 2025 01:37 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੇ ਖੇਡ ਪ੍ਰਮੋਟਰ ਤੇ ਸੁਰਜੀਤ ਹਾਕੀ ਸੁਸਾਇਟੀ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਭਾਪਾ ਤੇ ਵਾਰਡ ਨੰਬਰ 35 ਦੇ ਕੌਂਸਲਰ ਹਰਸ਼ਰਨ ਕੌਰ ਹੈਪੀ ਨੂੰ ਅੱਜ ਉਸ ਸਮੇਂ ਡੂੰਘਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੀ ਭਾਪੇ ਦੀ ਸੱਸ ਤੇ ਹੈਪੀ ਦੀ ਮਾਤਾ ਅਜੀਤ ਕੌਰ ਦਾ ਦੇਹਾਂਤ ਹੋ ਗਿਆ। ਅਜੀਤ ਕੌਰ ਨੇਕ ਤੇ ਧਾਰਮਿਕ ਸੁਭਾਅ ਦੀ ਸ਼•ਖ਼ਸੀਅਤ ਸਨ। ਉਨ੍ਹਾਂ ਦੇ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਹ ਦੁਖਦ ਖ਼ਬਰ ਸੁਣਦਿਆਂ ਹੀ ਸ਼ਹਿਰ ਦੀਆਂ ਸਿਆਸੀ, ਖੇਡਾਂ ਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ। ਵਿਛੜੀ ਰੂਹ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ 7 ਨਵੰਬਰ ਨੂੰ ਸ਼ਾਮ 4:00 ਵਜੇ ਸ਼ਮਸ਼ਾਨ ਘਾਟ, ਮਾਡਲ ਟਾਊਨ ਵਿਖੇ ਕੀਤਾ ਜਾਵੇਗਾ।