ਜੇਐੱਨਐੱਨ, ਜਲੰਧਰ : ਪੁਲਿਸ ਕਮਿਸ਼ਨਰ ਵੱਲ਼ੋਂ ਸੰਡੇ ਮਾਰਕਿਟ ਨਾ ਲੱਗਣ ਦਾ ਐਲਾਨ ਕਰਨ ਦੇ ਬਾਵਜੂਦ ਐਤਵਾਰ ਨੂੰ ਭਗਵਾਨ ਵਾਲਮੀਕਿ ਚੌਕ ਤੋਂ ਲੈ ਕੇ ਰੈਨਕ ਬਾਜ਼ਾਰ ਤੋਂ ਹੁੰਦੇ ਹੋਏ ਸ਼ੇਖਾਂ ਬਾਜ਼ਾਰ ਤਕ ਸੰਡੇ ਮਾਰਕੀਟ ਸਜਾ ਦਿੱਤੀ ਗਈ। ਦੁਕਾਨਦਾਰਾਂ ਤੇ ਰੇਹੜੀ-ਫੜ੍ਹੀ ਵਾਲੇ ਮੁੜ ਤੋਂ ਸੜਕ 'ਤੇ ਕਬਜ਼ਾ ਕਰ ਕੇ ਬੈਠ ਗਏ ਹਨ। ਇਸ ਤੋਂ ਬਾਅਦ ਪੁਲਿਸ ਨੇ ਸੰਡੇ ਮਾਰਕੀਟ ਕਾਰਨ ਟ੍ਰੈਫਿਕ ਜਾਮ ਦੀ ਸਮੱਸਿਆ ਤੇ ਬਾਜ਼ਾਰ 'ਚ ਉਮੜੀ ਭਾਰੀ ਭੀੜ 'ਤੇ ਕਾਬੂ ਪਾਉਣ ਲਈ ਕਾਰਵਾਈ ਕੀਤੀ। ਪੁਲਿਸ ਨੇ ਸੜਕ 'ਤੇ ਕਬਜ਼ਾ ਕਰ ਕੇ ਫੜ੍ਹੀਆਂ ਲਾਉਣ ਵਾਲਿਆਂ ਦਾ ਸਮਾਨ ਹਟਵਾ ਦਿੱਤਾ। ਖ਼ਾਸ ਗੱਲ਼ ਇਹ ਹੈ ਕਿ ਪੁਲਿਸ ਦੀ ਮੌਜਦੂਗੀ 'ਚ ਸੰਡੇ ਮਾਰਕੀਟ ਲਾਈ ਗਈ ਪਰ ਕਿਸੇ ਨੂੰ ਵੀ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।

ਦਰਅਸਲ, ਕੋਰੋਨਾ ਵਾਇਰਸ ਸੰਕ੍ਰਮਣ ਦੇ ਵੱਧਦੇ ਕੇਸਾਂ ਦੇ ਚੱਲਦਿਆਂ ਭਗਵਾਨ ਵਾਲਮੀਕਿ ਚੌਕ ਤੋਂ ਲੈ ਕੇ ਰੈਨਕ ਬਾਜ਼ਾਰ ਤੋਂ ਹੁੰਦੇ ਹੋਇਆ ਸ਼ੇਖਾਂ ਬਾਜ਼ਾਰ ਤਕ ਲੱਗਣ ਵਾਲੇ ਸੰਡੇ ਮਾਰਕੀਟ ਨੂੰ ਮੁੜ ਤੋਂ ਬੰਦ ਕਰਵਾਉਣ ਨੂੰ ਲੈ ਕੇ ਪੁਲਿਸ ਕਮਿਸ਼ਨਰ ਨੇ ਐਲਾਨ ਕੀਤਾ ਸੀ। ਜਿਸ ਨੂੰ ਲੈ ਕੇ ਕਈ ਦਿਨਾਂ ਤਕ ਚਰਚਾ ਦਾ ਬਾਜ਼ਾਰ ਗਰਮ ਰਿਹਾ। ਇਸ ਵਿਚਕਾਰ ਐਤਵਾਰ ਨੂੰ ਸੰਡੇ ਮਾਰਕੀਟ ਸਜਾ ਦਿੱਤੀ ਗਈ। ਦਿਨ ਦੀ ਸ਼ੁਰੂਆਤ 'ਚ ਬਾਜ਼ਾਰ 'ਚ ਭੀੜ ਘੱਟ ਰਹੀ ਪਰ ਸੜਕਾਂ 'ਤੇ ਹੋਏ ਕਬਜ਼ਿਆ ਦੇ ਚੱਲਦਿਆਂ ਦੁਪਹਿਰ ਦੇ ਸਮੇਂ ਭਾਰੀ ਭੀੜ ਉਮੜਨ ਨਾਲ ਪਰੇਸ਼ਾਨੀ ਵੱਧ ਜਾਵੇਗੀ।

Posted By: Amita Verma