ਸੀਟੀਪੀ123)- ਸਮਰ ਕੈਂਪ ਦੌਰਾਨ ਐੱਸਐੱਚਓ ਸੁਰਿੰਦਰ ਕੁਮਾਰ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।

-----

ਪਿ੍ਰਤਪਾਲ ਸਿੰਘ, ਸ਼ਾਹਕੋਟ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ ਵਿਚ 10 ਦਿਨਾਂ ਸਮਰ ਕੈਂਪ ਅੱਜ ਸਮਾਪਤ ਹੋ ਗਿਆ। ਸਮਰ ਕੈਂਪ ਦੇ ਆਖਰੀ ਦਿਨ ਐੱਸਐੱਚਓ ਸ਼ਾਹਕੋਟ ਸੁਰਿੰਦਰ ਕੁਮਾਰ ਕੰਬੋਜ ਨੇ ਮੁੱਖ ਮਹਿਮਾਨ ਵਜੋਂ ਤੇ ਚੇਅਰਮੈਨ ਲਛਮਣ ਸਿੰਘ, ਰਵੀ ਸ਼ੰਕਰ ਵੋਕੇਸ਼ਨਲ ਲੈਕਚਰਾਰ, ਮੈਂਬਰ ਪੰਚਾਇਤ ਵਿਕੇਸ ਕੁਮਾਰ ਨੀਟਾ, ਬਲਜਿੰਦਰ ਸਿੰਘ ਭੱਠੇ ਵਾਲੇ, ਪ੍ਰਦੀਪ ਕੁਮਾਰ ਤੇ ਰੋਬਿਨ ਖੇੜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਵੱਲੋਂ ਪੁੱਜੇ ਬਖਸ਼ੀਸ਼ ਸਿੰਘ ਮਠਾੜੂ, ਮਾਸਟਰ ਕੁਲਦੀਪ ਸਿੰਘ, ਮਾਸਟਰ ਪਵਨ ਕੁਮਾਰ ਨੇ ਇਕ ਘੰਟੇ ਦੀ ਲਾਫਟਰ ਕਲਾਸ ਨਾਲ ਯੋਗ ਦੇ ਗੁਰ ਦੱਸੇ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਕੈਂਪ ਦੌਰਾਨ ਤਿਆਰ ਕੀਤਾ ਗਿਆ ਸੱਭਿਆਚਾਰਕ ਪ੍ਰਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਪਿ੍ਰੰਸੀਪਲ ਸੁਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਕੈਂਪ ਸਵੇਰੇ 5 ਵਜੇ ਸ਼ੁਰੂ ਹੋ ਕੇ 10 ਵਜੇ ਤਕ ਨਿਰਵਿਘਨ ਚਲਦਾ ਸੀ ਅਤੇ ਸਾਰੇ ਵਿਦਿਆਰਥੀਆਂ ਨੂੰ ਇਸ ਦੌਰਾਨ ਗਿੱਧਾ, ਭੰਗੜਾ, ਸ਼ਬਦ ਗਾਇਨ, ਯੋਗ, ਵਾਲੀਬਾਲ, ਕਬੱਡੀ ਆਦਿ ਖੇਡਾਂ ਕਰਵਾਈਆਂ ਗਈਆਂ। 100 ਦੇ ਕਰੀਬ ਵਿਦਿਆਰਥੀਆਂ ਨੇ ਸਮਰ ਕੈਂਪ 'ਚ ਹਿੱਸਾ ਲਿਆ।

ਉਨ੍ਹਾਂ ਕਿਹਾ ਕਿ ਕੈਂਪ ਨੂੰ ਸਫਲਤਾਪੂਰਵਕ ਚਲਾਉਣ ਲਈ ਕੈਂਪ ਇੰਚਾਰਜ ਅਮਨਦੀਪ ਕੌਂਡਲ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀ ਯੋਗ ਅਗਵਾਈ ਨਾਲ ਹੀ ਇਹ ਕੈਂਪ ਨੇਪਰੇ ਚੜ੍ਹ ਸਕਿਆ ਹੈ। ਇਸ ਤੋਂ ਇਲਾਵਾ ਸਮਰ ਕੈਂਪ ਨੂੰ ਹੋਰ ਰੋਚਕ ਬਣਾਉਣ ਲਈ ਮਿਊਜ਼ਿਕ ਮਾਹਿਰ ਸੁਨੀਲ ਚੌਹਾਨ ਤੇ ਗਗਨਦੀਪ ਸਿੰਘ ਵੱਲੋਂ ਹਰ ਰੋਜ਼ ਬੱਚਿਆਂ ਨੂੰ ਸ਼ਬਦ ਗਾਇਨ ਅਤੇ ਗੁਰਪ੍ਰਰੀਤ ਸਿੰਘ ਭੰਗੜਾ ਕੋਚ ਵੱਲੋਂ ਵਿਦਿਆਰਥੀਆਂ ਨੂੰ ਭੰਗੜੇ ਦੀ ਟ੍ਰੇਨਿੰਗ ਦਿੱਤੀ ਗਈ। ਲੈਕਚਰਾਰ ਅਮਨਦੀਪ ਕੌਂਡਲ ਨੇ ਕਿਹਾ ਕਿ ਪਿ੍ਰੰਸੀਪਲ ਸੁਰਿੰਦਰ ਸਿੰਘ ਬਾਜਵਾ ਵੱਲੋਂ ਉਨ੍ਹਾਂ ਨੂੰ ਪੂਰਨ ਸਹਿਯੋਗ ਦਿੱਤਾ ਗਿਆ, ਜਿਸ ਦੇ ਨਤੀਜੇ ਵਜੋਂ ਹੀ ਉਨ੍ਹਾਂ ਦੀ ਮਿਹਨਤ ਨੂੰ ਬੂਰ ਪਿਆ ਤੇ ਇਹ 10 ਰੋਜ਼ਾ ਸਮਰ ਕੈਂਪ ਬਿਨਾਂ ਕਿਸੇ ਪਰੇਸ਼ਾਨੀ ਦੇ ਚੱਲਿਆ। ਸਮਰ ਕੈਂਪ 'ਚ ਆਉਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੈਕਚਰਾਰ ਮੀਨਾਕਸ਼ੀ ਸ਼ਰਮਾ, ਪ੍ਰਵੀਨ ਪਰਾਸ਼ਰ, ਮੈਂਬਰ ਪੰਚਾਇਤ ਦਾਨ ਸਿੰਘ, ਡਾ. ਨਿਰੰਜਨ ਸਿੰਘ, ਦਲਜੀਤ ਸਿੰਘ ਕਰਾਟੇ ਕੋਚ, ਮਾਸਟਰ ਅਵਤਾਰ ਸਿੰਘ, ਬਲਦੀਸ਼ ਕੌਰ ਸਿੱਖਿਆ ਪ੍ਰਰੋਵਾਈਡਰ, ਭੁਪਿੰਦਰ ਕੌਰ ਪੀਟੀਏ ਅਧਿਆਪਕਾ, ਡਾ. ਮਲਕੀਤ ਸਿੰਘ ਪਿਪਲੀ, ਸੁਖਜਿੰਦਰ ਸਿੰਘ, ਤੀਰਥ ਸਿੰਘ ਕੰਗ ਤੇ ਹੋਰ ਹਾਜ਼ਰ ਸਨ।