ਜੇਐੱਨਐੱਨ, ਜਲੰਧਰ : ਜਲੰਧਰ ਦੇ ਰਾਮਨਗਰ ਇਲਾਕੇ ’ਚ ਇਕ ਭਿਆਨਕ ਤਸਵੀਰ ਸਾਹਮਣੇ ਆਈ, ਜਿਸ ’ਚ ਇਕ ਬੇਬਸ ਪਿਤਾ ਮਾਸੂਮ ਬੇਟੀ ਦੀ ਲਾਸ਼ ਮੋਢੇ ’ਤੇ ਰੱਖ ਕੇ ਲਿਜਾ ਜਾ ਰਿਹਾ ਸੀ। ਇਸ ਦਾ ਵੀਡੀਓ ਵਾਇਰਲ ਹੋਇਆ। ‘ਜਾਗਰਣ ਸਮੂਹ’ ਨੇ ਇਸ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਤੇ ਵਿਵਸਥਾ ’ਤੇ ਸਵਾਲ ਉਠਾਇਆ। ਖ਼ਬਰ ਦਾ ਹੀ ਅਸਰ ਰਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਨੀਂਦ ਤੋਂ ਜਾਗਿਆ।

ਹੁਣ ‘ਜਾਗਰਣ ਸਮੂਹ’ ’ਚ ਪ੍ਰਕਾਸ਼ਿਤ ਖ਼ਬਰ ਦੀ ਕਟਿੰਗ ਨੂੰ ਟਵੀਟ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਲਿਖਿਆ, ‘ਇਹ ਹੈਰਾਨ ਕਰਨ ਵਾਲਾ ਹੈ ਕਿ ਲੋਕਾਂ ਨੂੰ ਪੰਜਾਬ ’ਚ ਕੋਰੋਨਾ ਸੰਕ੍ਰਮਣ ਕਾਰਨ ਮਿ੍ਰਤਕ ਪਰਿਵਾਰ ਦੇ ਮੈਂਬਰਾਂ ਨੂੰ ਇਸ ਤਰ੍ਹਾਂ ਨਾਲ ਸਸਕਾਰ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਆਪਣੇ ਫਾਰਮ ਹਾਊਸ ’ਚ ਸੌਂ ਰਿਹਾ ਹੈ। ਕ੍ਰਿਪਾ ਜਾਗੋ ਤੇ ਕੋਵਿਡ ਪ੍ਰੋਟੋਕਾਲ ਦਾ ਪਾਲਣ ਨਾ ਕਰਨ ਲਈ ਜਲੰਧਰ ਪ੍ਰਸ਼ਾਸਨ ਖ਼ਿਲਾਫ਼ ਕਾਰਵਾਈ ਕਰੋ। ਜ਼ਿਲ੍ਹਿਆਂ ਦਾ ਦੌਰਾ ਕਰੋ ਤੇ ਲੋਕਾਂ ਦੀਆਂ ਸਮੱਮਿਆਵਾਂ ਦਾ ਹੱਲ ਕਰੋ।

ਦੱਸ ਦਈਏ ਕਿ ਪਿਤਾ ਆਪਣੀ ਬਿਮਾਰ ਬੇਟੀ ਨੂੰ ਲੈ ਕੇ ਤਿੰਨ ਦਿਨ ਜਲੰਧਰ ਤੇ ਅੰਮ੍ਰਿਤਸਰ ਦੇ ਵੱਡੇ ਸਰਕਾਰੀ ਹਸਪਤਾਲਾਂ ਦੇ ਚੱਕਰ ਕੱਟਦਾ ਰਿਹਾ। ਹਸਪਤਾਲ ਨੇ ਡਾਕਟਰਾਂ ਦੀ ਘਾਟ ਦਾ ਬਹਾਨਾ ਬਣਾਇਆ ਤੇ 11 ਸਾਲ ਦੀ ਮਾਸੂਮ ਦੀ ਮੌਤ ਤੋਂ ਬਾਅਦ ਉਸਦੀ ਲਾਸ਼ ਨੂੰ ਕੋਰੋਨਾ ਪ੍ਰੋਟੋਕਾਲ ਅਨੁਸਾਰ ਪੈਕ ਵੀ ਨਹੀਂ ਕੀਤਾ ਗਿਆ। ਇਸਦੇ ਨਾਲ ਹੀ ਲਾਸ਼ ਲੈ ਕੇ ਜਾਣ ਲਈ ਲੜਕੀ ਦੇ ਪਿਤਾ ਨੂੰ ਐਂਬੂਲੈਂਸ ਤਕ ਉਪਲੱਬਧ ਨਹੀਂ ਕਰਵਾਈ ਗਈ।

Posted By: Sunil Thapa