v> ਜੇਐੱਨਐੱਨ, ਜਲੰਧਰ : ਸੋਮਵਾਰ ਸਵੇਰੇ ਅੰਮ੍ਰਿਤਸਰ ਰੋਡ 'ਤੇ ਪੈਂਦੇ ਚੌਗਿੱਟੀ ਫਾਲਈਓਵਰ 'ਤੇ ਗੰਨੇ ਨਾਲ ਓਵਰਲੋਡਿਡ ਤੇਜ਼ ਰਫ਼ਤਾਰ ਟਰਾਲੀ ਬੇਕਾਬੂ ਹੋ ਕੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਟਰਾਲੀ ਵਿਚਕਾਰ ਹਾਈਵੇ ਦੇ ਪਲਟ ਗਈ ਜਿਸ ਕਾਰਨ ਅੰਮ੍ਰਿਤਸਰ ਤੋਂ ਜਲੰਧਰ ਵੱਲ ਆ ਰਹੇ ਵਾਹਨਾਂ ਦਾ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਫ਼ਿਲਹਾਲ ਮੌਕੇ 'ਤੇ ਪਹੁੰਚੀ ਟ੍ਰੈਫਿਕ ਪੁਲਿਸ ਤੇ ਥਾਣਾ ਪੁਲਿਸ ਕ੍ਰੇਨ ਦੀ ਮਦਦ ਨਾਲ ਟਰਾਲੀ ਤੇ ਡਿੱਗਿਆ ਗੰਨਾ ਸੜਕ ਤੋਂ ਹਟਾਉਣ 'ਚ ਜੁਟੀ ਹੋਈ ਹੈ। ਇਹ ਟਰਾਲੀ ਕਿੱਥੋਂ ਚੱਲੀ ਸੀ ਤੇ ਕਿੱਥੇ ਜਾ ਰਹੀ ਸੀ, ਫ਼ਿਲਹਾਲ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ।

Posted By: Seema Anand