-ਵਿਕਾਸ ਦਾ ਰਾਹ

-ਸਬੰਧਤ ਕੰਪਨੀ ਦੀ ਹੀ ਹੋਵੇਗੀ ਰਿਕਵਰੀ ਦੀ ਵੀ ਜ਼ਿੰਮੇਵਾਰੀ

-ਪ੍ਰਰਾਜੈਕਟ ਲੈਣ ਨਿਗਮ ਡਾਇਰੈਕਟਰ ਲਾਕੜਾ ਜਾਣਗੇ ਚੰਡੀਗੜ੍ਹ

ਜੇਐੱਨਐੱਨ, ਜਲੰਧਰ : ਵਾਟਰ ਮੀਟਰ ਪਾਲਸੀ ਤਹਿਤ ਜੇਕਰ ਹਰ ਯੂਨਿਟ 'ਤੇ ਸਮਾਰਟ ਸਿਟੀ ਕੰਪਨੀ ਸਮਾਰਟ ਮੀਟਰ ਲਗਾਉਂਦੀ ਹੈ ਤਾਂ ਮੈਂਟੇਨੈੱਸ ਦੀ ਜ਼ਿੰਮੇਵਾਰੀ ਵੀ ਮੀਟਰ ਲਗਾਉਣ ਵਾਲੀ ਕੰਪਨੀ ਨੂੰ ਹੀ ਦਿੱਤੀ ਜਾ ਸਕਦੀ ਹੈ। ਇਸ ਨਾਲ ਮੀਟਰ ਲੱਗਣ ਤੋਂ ਲੈ ਕੇ ਰਿਕਵਰੀ ਤਕ ਦੀ ਜ਼ਿੰਮੇਵਾਰੀ ਨਿੱਜੀ ਕੰਪਨੀ ਦੇ ਕੋਲ ਚਲੇ ਜਾਵੇਗੀ। ਇਸ ਨਾਲ ਨਗਰ ਨਿਗਮ ਦੀ ਵਾਟਰ ਸਪਲਾਈ ਤੋਂ ਆਮਦਨੀ ਚਾਰ ਗੁਣਾ ਤਕ ਵਧ ਸਕਦੀ ਹੈ। ਫਿਲਹਾਲ ਨਿਗਮ ਵਾਟਰ ਸਪਲਾਈ ਡਿਪਾਰਟਮੈਂਟ 'ਤੇ ਸਾਲਾਨਾ ਕਰੀਬ 53 ਕਰੋੜ ਰੁਪਏ ਖਰਚ ਕਰ ਰਹੀ ਹੈ, ਪਰ ਰਿਕਵਰੀ ਸਿਰਫ 23 ਕਰੋੜ ਰੁਪਏ ਦੀ ਹੀ ਹੈ। ਜੇਕਰ ਨਿੱਜੀ ਕੰਪਨੀ ਕੋਲ ਪ੍ਰਰਾਜੈਕਟ ਜਾਂਦਾ ਹੈ ਤਾਂ ਸਿਆਸੀ ਦਖਲ ਬੰਦ ਹੋਵੇਗਾ ਤੇ ਸਾਰੇ ਘਰਾਂ ਨੂੰ ਪਾਣੀ ਦਾ ਬਿੱਲ ਦੇਣਾ ਹੀ ਪਵੇਗਾ।

ਦੱਸਣਾ ਬਣਦਾ ਹੈ ਕਿ ਨਗਰ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਸਮਾਰਟ ਸਿਟੀ ਕੰਪਨੀ ਦੇ ਸੀਈਓ ਵੀ ਹਨ। ਸਮਾਰਟ ਵਾਟਰ ਮੀਟਰ ਲਗਾਉਣ ਲਈ ਸਮਾਰਟ ਸਿਟੀ ਦੇ ਫੰਡ ਨਾਲ ਕੰਮ ਕਰਵਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸੀਈਓ ਲਾਕੜਾ ਇਸੇ ਹਫਤੇ ਲੋਕ ਬਾਡੀ ਸੈਕਟਰੀ ਨਾਲ ਮੀਟਿੰਗ ਕਰਨ ਚੰਡੀਗੜ੍ਹ ਜਾਣਗੇ। ਜੇਕਰ ਪ੍ਰਰਾਜੈਕਟ ਸਮਾਰਟ ਸਿਟੀ ਕੰਪਨੀ ਨੂੰ ਮਿਲ ਜਾਂਦਾ ਹੈ ਤਾਂ ਵਾਟਰ ਸਪਲਾਈ ਡਿਪਾਰਟਮੈਂਟ 'ਚ ਨਿਗਮ ਦਾ ਦਖਲ ਵੀ ਨਾਮਾਤਰ ਹੀ ਰਹਿ ਜਾਵੇਗਾ। ਸਰਫੇਸ ਵਾਟਰ ਪ੍ਰਰਾਜੈਕਟ ਵੀ ਕਰਜ਼ ਨਾਲ ਹੀ ਪੂਰਾ ਹੋਵੇਗਾ ਤੇ ਬੈਂਕ ਵੀ ਇਸ ਪ੍ਰਰਾਜੈਕਟ ਨੂੰ ਨਿੱਜੀ ਕੰਪਨੀ ਦੇ ਹੱਥ ਹੀ ਦੇਣਾ ਚਾਹੁੰਣਗੇ, ਕਿਉਂਕਿ ਕਰਜ਼ ਦੀ ਵਾਪਸੀ ਵੀ ਯਕੀਨੀ ਬਣਾਉਣੀ ਹੈ। ਇਕ ਸਮਾਰਟ ਮੀਟਰ ਦੀ ਕੀਮਤ 8 ਹਜ਼ਾਰ ਰੁਪਏ ਦੇ ਕਰੀਬ ਹੈ। ਸ਼ਹਿਰ 'ਚ ਡੇਢ ਲੱਖ ਤੋਂ ਵੱਧ ਮੀਟਰ ਲਗਾਏ ਜਾਣੇ ਹਨ। ਸਮਾਰਟ ਸਿਟੀ ਕੰਪਨੀ ਤਹਿਤ ਏਰੀਆ ਬੇਸਡ ਡਿਵੈੱਲਪਮੈਂਟ-ਏਬੀਡੀ ਇਲਾਕੇ 'ਚ 24 ਘੰਟੇ ਪਾਣੀ ਦੀ ਸਪਲਾਈ ਦੇ ਪ੍ਰਰਾਜੈਕਟ 'ਤੇ ਪਹਿਲਾਂ ਤੋਂ ਹੀ ਕੰਮ ਚੱਲ ਰਿਹਾ ਹੈ। ਇਹ ਪ੍ਰਰਾਜੈਕਟ ਕਰੀਬ 130 ਕਰੋੜ ਦਾ ਹੈ। ਏਬੀਡੀ ਏਰੀਆ 'ਚ ਸਾਰੇ ਘਰਾਂ, ਦੁਕਾਨਾਂ, ਕਮਰਸ਼ੀਅਲ ਥਾਵਾਂ, ਸਨਅਤੀ ਯੂਨਿਟਾਂ 'ਚ ਸਮਾਰਟ ਮੀਟਰ ਲਗਾਉਣ ਦੀ ਪ੍ਰਪੋਜ਼ਲ ਪਹਿਲਾਂ ਹੀ ਹੈ। ਪੂਰੇ ਸ਼ਹਿਰ 'ਚ ਜੇਕਰ ਸਮਾਰਟ ਮੀਟਰ ਲਗਾਉਣੇ ਹਨ ਤਾਂ ਇਸ 'ਤੇ ਕਰੀਬ 125 ਕਰੋੜ ਰੁਪਏ ਹੋਰ ਖਰਚ ਆਉਣਗੇ। ਅਜਿਹੇ 'ਚ ਸਮਾਰਟ ਸਿਟੀ 'ਚ ਇਸ ਪ੍ਰਰਾਜੈਕਟ ਨੂੰ ਲਿਆਉਣਾ ਵੀ ਚੁਣੌਤੀ ਹੋਵੇਗਾ।