ਪੱਤਰ ਪੇ੍ਰਰਕ, ਆਦਮਪੁਰ : ਗੁਰੂ ਨਾਨਕ ਖ਼ਾਲਸਾ ਕਾਲਜ, ਡਰੋਲੀ ਕਲਾਂ ਦੇ ਕਾਰਜਕਾਰੀ ਪਿੰ੍ਸੀਪਲ ਪੋ੍. ਰਚਨਾ ਤੁਲੀ ਦੀ ਅਗਵਾਈ ਵਿਚ ਕਾਲਜ ਦੇ ਨੋਡਲ ਅਫਸਰ ਪੋ੍. ਸਿਮਰਨਜੋਤ ਕੌਰ ਦੀ ਨਿਰਦੇਸ਼ਾਂ ਹੇਠ ਵਿਦਿਆਰਥੀਆਂ ਵੱਲੋਂ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ। ਦੱਸਣਯੋਗ ਹੈ ਕਿ ਗੁਰੂ ਨਾਨਕ ਖ਼ਾਲਸਾ ਕਾਲਜ, ਡਰੋਲੀ ਕਲਾਂ ਵਿਧਾਨ ਸਭਾ ਹਲਕਾ ਆਦਮਪੁਰ ਅੰਦਰ 38 ਨੰਬਰ ਅਧੀਨ ਆਉਂਦਾ ਹੈ।

ਇਹ ਰੈਲੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ 2022 ਵਿਚ ਹੋ ਰਹੀਆਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਵਿਚ ਵੋਟਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੱਢੀ ਗਈ।

ਇਸ ਮੌਕੇ ਕਾਲਜ ਦੇ ਐਸੋਸੀਏਟ ਪੋ੍ਫੈਸਰ ਡਾ. ਰਾਕੇਸ਼ ਬਾਵਾ ਅਤੇ ਪੋ੍. ਸਿਮਰਨਜੋਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਵੋਟਾਂ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ ਗਿਆ। ਡਾ. ਬਾਵਾ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਉਮਰ ਮਿਤੀ 1 ਜਨਵਰੀ, 2022 ਨੂੰ 18 ਸਾਲ ਦੀ ਹੋ ਰਹੀ ਹੈ, ਉਹ ਵੋਟ ਬਣਾਉਣ ਲਈ ਆਪਣਾ ਹੱਕ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜਿਸ ਨਾਗਰਿਕ ਦੀ ਵੋਟ ਬਣੀ ਹੋਈ ਹੈ ਜਾਂ ਬਣੇਗੀ, ਉਸ ਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦਾ ਭਵਿੱਖ ਭਾਰਤੀ ਸੰਵਿਧਾਨ ਵੱਲੋਂ ਵੋਟ ਪਾਉਣ ਦੇ ਮਿਲੇ ਅਧਿਕਾਰ 'ਤੇ ਤੈਅ ਕਰਦਾ ਹੈ। ਇਸ ਮੌਕੇ ਵਿਦਿਆਰਥੀਆਂ ਵਿਚ ਭਰਵਾਂ ਉਤਸ਼ਾਹ ਵੇਖਿਆ ਗਿਆ।