ਰਾਜ ਕੁਮਾਰ ਨੰਗਲ, ਫਿਲੌਰ : ਪਿੰਡ ਮੁਠੱਡਾ ਕਲਾਂ ਦੇ ਪ੍ਰਰਾਇਮਰੀ ਸਕੂਲ 'ਚ ਬੱਚਿਆਂ ਨੂੰ ਵਰਦੀਆਂ ਦੀ ਵੰਡ ਕੀਤੀ ਗਈ। ਵਰਦੀਆਂ ਵੰਡਣ ਦੀ ਸੇਵਾ ਰਾਮ ਲਾਲ ਚੰਦੜ੍ਹ ਨੇ ਆਪਣੇ ਕਰ ਕਮਲਾਂ ਨਾਲ ਕੀਤੀ। ਸਕੂਲ 'ਚ ਸਾਦੇ ਸਮਾਗਮ ਮੌਕੇ ਓਮ ਪ੍ਰਕਾਸ਼, ਜਗਦੀਸ਼ ਚੰਦੜ੍ਹ, ਬਲਬੀਰ ਚੰਦ, ਮੋਹਣ ਲਾਲ, ਡਾ. ਸਰਬਜੀਤ ਮੁਠੱਡਾ, ਪੰਚ ਗੁਰਮੀਤ ਲਾਲ, ਡਾ. ਦੇਸ ਰਾਜ, ਅਵਤਾਰ ਰਾਮ, ਬੀਐੱਮਟੀ ਹਰਪ੍ਰਰੀਤ ਸਿੰਘ, ਮਾ. ਮਹਿੰਦਰ ਪਾਲ, ਹਰਪ੍ਰਰੀਤ ਸਿੰਘ, ਜੋਤੀ ਬਾਂਸਲ, ਵਿਸ਼ਾਲੀ, ਰਾਮਜੀ ਦਾਸ ਬੱਧਣ, ਰਜਨੀਸ਼ ਅਗਰਵਾਲ ਆਦਿ ਉਚੇਚੇ ਤੌਰ 'ਤੇ ਹਾਜ਼ਰ ਸਨ। ਇਸ ਮੌਕੇ ਸੀਐੱਚਟੀ ਮਨਜੀਤ ਕੌਰ ਨੇ ਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਕੂਲ ਤਰੱਕੀਆਂ ਵੱਲ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰਾ ਸਟਾਫ਼ ਬਹੁਤ ਮਿਹਨਤ ਨਾਲ ਬੱਚਿਆਂ ਨੂੰ ਭਵਿੱਖ ਦੇ ਕਾਬਲ ਬਣਾਉਣ 'ਚ ਯੋਗਦਾਨ ਪਾ ਰਿਹਾ ਹੈ। ਇਸ ਮੌਕੇ ਸਕੂਲ ਵੱਲੋਂ ਰਾਮ ਲਾਲ ਚੰਦੜ੍ਹ ਨੂੰ ਯਾਦ ਚਿੰਨ੍ਹ ਅਤੇ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ।