ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸੈਪਰ ਸ਼ਹੀਦ ਦਲਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿੰ੍ਸੀਪਲ ਨੇ ਆਪਣੇ ਵਿਦਿਆਰਥੀਆਂ ਨੂੰ ਮੇਹਰ ਚੰਦ ਪੋਲੀਟੈਕਨਿਕ ਕਾਲਜ ਦਾ ਦੌਰਾ ਕਰਵਾਇਆ। ਸੀਡੀਟੀਪੀ ਵਿੰਗ ਵੱਲੋਂ ਸਿਵਲ ਵਿਭਾਗ ਦੀ ਦੇਖ-ਰੇਖ ਹੇਠ ਲਗਪਗ 25 ਵਿਦਿਆਰਥੀਆਂ ਨੂੰ ਉੱਚ ਸਿੱਖਿਆ ਨਾਲ ਜੋੜਨ ਲਈ ਕਾਲਜ ਦਾ ਦੌਰਾ ਕਰਵਾਇਆ ਗਿਆ। ਸਿਵਲ ਵਿਭਾਗ ਦੇ ਰਾਜੇਸ਼ ਤੇ ਜਸਪਾਲ ਨੇ ਪੀਪੀਟੀ ਰਾਹੀਂ ਕਾਲਜ 'ਚ ਚੱਲ ਰਹੇ ਕੋਰਸਾਂ ਸਬੰਧੀ ਭਰਪੂਰ ਜਾਣਕਾਰੀ ਦਿੱਤੀ। ਨੇਹਾ ਤੇ ਰਾਜੇਸ਼ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਭਾਗਾਂ 'ਚ ਸਮਾਰਟ ਕਲਾਸਰੂਮ, ਡਿਜੀਟਲ ਲਾਇਬ੍ਰੇਰੀ, ਆਡੀਟੋਰੀਅਮ, ਸੈਮੀਨਾਰ ਹਾਲ, ਆਧੁਨਿਕ ਲੈਬੋਟਰੀਆਂ ਤੇ ਵਰਕਸ਼ਾਪਾਂ ਦਾ ਦੌਰਾ ਕਰਵਾਇਆ। ਉੱਨਤ ਭਾਰਤ ਅਭਿਆਨ ਅਧੀਨ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਜਾਗਰੁਕ ਕਰਨ ਲਈ ਸੀਡੀਟੀਪੀ ਸਕੀਮ ਅਧੀਨ ਬਣੇ ਪ੍ਰਰਾਜੈਕਟਾਂ ਬਾਰੇ ਜਾਣੂ ਕਰਵਾਇਆ ਗਿਆ। ਸਕੂਲ ਵੱਲੋਂ ਮਿੰਨੀ ਸ਼ਰਮਾ, ਨੀਨਾ ਤੇ ਸਚਿਨ ਗੋਇਲ ਮੌਜੂਦ ਸਨ, ਜਦਕਿ ਕਾਲਜ ਵੱਲੋਂ ਡਾ. ਰਾਜੀਵ ਭਾਟੀਆ ਤੇ ਕਸ਼ਮੀਰ ਕੁਮਾਰ (ਇੰਟਰਨਲ ਕੋ-ਆਰਡੀਨੇਟਰ) ਮੌਜੂਦ ਸਨ। ਪਿੰ੍ਸੀਪਲ ਡਾ. ਜਗਰੂਪ ਸਿੰਘ ਨੇ ਸਾਰੇ ਵਿਦਿਆਰਥੀਆਂ ਤੇ ਸਟਾਫ ਨੂੰ ਵਧਾਈ ਦਿੰਦੇ ਹੋਏ ਉੱਚ ਸਿੱਖਿਆ ਲਈ ਪੇ੍ਰਿਆ।