ਮਨਜੀਤ ਮੱਕੜ, ਗੁਰਾਇਆ: ਵਿਜੇ ਦਸ਼ਮੀ ਮੌਕੇ ਐੱਸਟੀਐੱਸ ਵਰਲਡ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਪੋ੍ਗਰਾਮ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ। ਮੰਚ ਦਾ ਸੰਚਾਲਨ ਅਗਮਪ੍ਰਰੀਤ ਕੌਰ ਅਤੇ ਗੁਰਨੂਰ ਸਿੰਘ ਨੇ ਕੀਤਾ ਦੁਸਹਿਰੇ ਦੇ ਤਿਉਹਾਰ ਦਾ ਇਤਿਹਾਸ ਦੱਸਿਆ। ਇਸ ਦੀ ਮਹੱਤਤਾ ਬਾਰੇ ਵਿਚਾਰ ਨਵਰਾਜ ਸਿੰਘ ਨੇ ਸਾਂਝੇ ਕੀਤੇ। ਸ਼ਬਦਾਵਲੀ ਵਿੱਚ ਨਵਾਂ ਸ਼ਬਦ ਜੋੜਿਆ ਗਿਆ ਸੀ 'ਟਰਾਇੰਫ' ਜੋ ਵਿਜੇ ਦਸ਼ਮੀ ਦੇ ਜਸ਼ਨ ਨੂੰ ਦਰਸਾਉਂਦਾ ਹੈ। ਇਸ ਤੋਂ ਬਾਅਦ ਸਿਮਰਨ ਬਾਸੀ ਤੋਂ ਖ਼ਬਰਾਂ ਦੇ ਅੰਸ਼ ਪੇਸ਼ ਕੀਤੇ ਗਏ। ਸੂਰਿਆ ਜੱਸਲ ਨੇ ਦੁਸਹਿਰੇ ਦੀ ਮਹੱਤਤਾ ਬਾਰੇ ਦੱਸਿਆ। ਵਿਦਿਆਰਥੀਆਂ ਵੱਲੋਂ ਭਗਵਾਨ ਰਾਮ ਦੇ ਜੀਵਨ ਤੇ ਰਾਵਣ ਨਾਲ ਹੋਈ ਲੜਾਈ ਨੂੰ ਦਰਸਾਉਂਦੀ ਸੰਗੀਤਕ ਮਾਈਮ ਰਾਹੀਂ ਨਾਟਕੀ ਦਿ੍ਸ਼ ਪੇਸ਼ ਕੀਤਾ ਗਿਆ। ਨਿਭਾਈ ਗਈ ਭੂਮਿਕਾ ਦੇ ਬਾਵਜੂਦ 'ਬੁਰਾਈ ਉੱਤੇ ਚੰਗਿਆਈ' ਦਾ ਸੁਨੇਹਾ ਦਰਸਾਇਆ ਗਿਆ। ਅੰਤ 'ਚ ਜਮਾਤ ਵੀ-ਸੀ ਦੇ ਵਿਦਿਆਰਥੀਆਂ ਨੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਕਾਮਨਾ ਕੀਤੀ। ਕਿਡਜ਼ ਕਿੰਗਡਮ ਦੇ ਸਟਾਫ ਨੇ ਰਾਮਾਇਣ ਦੇ ਦਿ੍ਸ਼ ਪੇਸ਼ ਕੀਤੇ ਜਿਸ ਵਿਚ ਰੀਟਾ, ਨਰਿੰਦਰ, ਕਿਰਨਪ੍ਰਰੀਤ, ਰਮਨਦੀਪ, ਨਵਪ੍ਰਰੀਤ ਤੇ ਸਲੀਮਾ ਨੇ ਰਾਮਾਇਣ ਦੇ ਮਿਥਿਹਾਸਕ ਪਾਤਰਾਂ ਦੇ ਰੂਪ ਵਿੱਚ ਤਿਆਰ ਕੀਤਾ। ਰਾਜਵਿੰਦਰ ਅਤੇ ਮਿਤਾਂਜਲੀ ਨੇ ਪੋ੍ਗਰਾਮ ਦਾ ਸੰਚਾਲਨ ਕੀਤਾ। ਨੰਨ੍ਹੇ-ਮੁੰਨੇ ਬੱਚਿਆਂ ਨੇ ਕਵਿਤਾਵਾਂ ਤੇ ਵਿਚਾਰਾਂ ਦਾ ਪਾਠ ਕੀਤਾ। ਅੰਤ ਵਿੱਚ ਕੋਆਰਡੀਨੇਟਰ ਰਮਿੰਦਰ ਨੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ।