ਅਮਰਜੀਤ ਸਿੰਘ ਲਵਲਾ/ਵਰਿੰਦਰ, ਜਲੰਧਰ

ਵਿਧਾਇਕ ਸੁਸ਼ੀਲ ਰਿੰਕੂ ਵੱਲੋਂ 20 ਕਰੋੜ ਰੁਪਏ ਦੀ ਲਾਗਤ ਵਾਲੇ ਸਟਾਰਮ ਸੀਵਰੇਜ ਪ੍ਰਰਾਜੈਕਟ ਦਾ ਕੰਮ ਬਸਤੀਆਂ ਦੇ ਵੀਰ ਬਬਰੀਕ ਚੌਕ ਤੋਂ ਨਾਰੀਅਲ ਭੰਨ ਕੇ ਸ਼ੁਰੂ ਕੀਤਾ ਗਿਆ। ਇਸ ਕੰਮ ਦਾ ਉਦਘਾਟਨ ਡਾਇਰੈਕਟਰ ਪੰਜਾਬ ਖਾਦੀ ਬੋਰਡ ਮੇਜਰ ਸਿੰਘ ਨੇ ਟੱਕ ਲਗਾ ਕੇ ਕੀਤਾ। ਹਾਲ ਹੀ ਵਿਚ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰ ਨੂੰ ਸਾਫ਼ ਪੀਣ ਵਾਲੇ ਪਾਣੀ ਅਤੇ ਬਰਸਾਤੀ ਪਾਣੀ ਤੋਂ ਮੁਕਤ ਕਰਨ ਲਈ ਪੰਜਾਬ ਵਿਚ ਪ੍ਰਰਾਜੈਕਟਾਂ ਦਾ ਆਨਲਾਈਨ ਉਦਘਾਟਨ ਕੀਤਾ। ਇਸ ਤਹਿਤ ਸੋਮਵਾਰ ਨੂੰ ਵਿਧਾਇਕ ਸੁਸ਼ੀਲ ਰਿੰਕੂ ਨੇ ਜਲੰਧਰ ਪੱਛਮੀ ਦੀ ਪਾਣੀ ਭਰਨ ਦੀ ਸਮੱਸਿਆ ਨੂੰ ਖ਼ਤਮ ਕਰਨ ਦਾ ਕੰਮ ਸੁਰੂ ਕਰ ਦਿੱਤਾ ਹੈ। ਇਸ ਪ੍ਰਰਾਜੈਕਟ ਦੇ ਪੂਰਾ ਹੋਣ 'ਤੇ ਬਸਤੀਆਤ ਖੇਤਰ 'ਚ ਕਈ ਸਾਲਾਂ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਖੇਤਰ ਨੂੰ ਸਦਾ ਲਈ ਰਾਹਤ ਮਿਲੇਗੀ।

ਵਿਧਾਇਕ ਸੁਸ਼ੀਲ ਰਿੰਕੂ ਨੇ ਦੱਸਿਆ ਕਿ ਬਸਤੀ ਦਾਨਿਸ਼ਮੰਦਾ ਤੋਂ ਸਿੱਧੀ ਬਸਤੀ ਸ਼ੇਖ, ਬਸਤੀ ਮਿੱਠੂ ਤੋਂ ਲੈ ਕੇ ਸਮੁੱਚੀ 120 ਰੋਡ ਤਕ ਬਰਸਾਤੀ ਪਾਣੀ ਦੀਆਂ ਵੱਡੀਆਂ ਪਾਈਪਾਂ ਪਾਉਣ ਦਾ ਕੰਮ ਵੀਰ ਬਬਰੀਕ ਚੌਕ ਤੋਂ ਆਰੰਭ ਹੋ ਗਿਆ ਹੈ। ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਪ੍ਰਰਾਜੈਕਟ ਤਹਿਤ ਬਸਤੀ ਸ਼ੇਖ ਗੁਰਦੁਆਰਾ ਛੇਵੀਂ ਪਾਤਸ਼ਾਹੀ ਤੋਂ ਪਾਈਪ ਬਾਬੂ ਜਗਜੀਵਨ ਰਾਮ ਚੌਕ ਵਿਖੇ ਲਿਜਾਈ ਜਾਵੇਗੀ। ਇਸੇ ਤਰ੍ਹਾਂ ਇਸ ਸਟਾਰਮ ਸੀਵਰੇਜ ਦੀਆਂ ਪਾਈਪਾਂ ਨਾਲ ਦਾਨਿਸ਼ਮੰਦਾ, ਮਿੱਠੂ ਬਸਤੀ, ਬਸਤੀ ਗੁਜ਼ਾਂ, ਬਸਤੀ ਨੌ ਦੀਆਂ ਪਾਈਪਾਂ ਨੂੰ ਜੋੜ ਕੇ ਬਸਤੀਆਤ ਖੇਤਰ ਤੋਂ ਬਰਸਾਤੀ ਪਾਣੀ ਦੀ ਸਮੱਸਿਆ ਨੂੰ ਖ਼ਤਮ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਸਟਾਰਮ ਸੀਵਰੇਜ ਦੇ ਪ੍ਰਰਾਜੈਕਟ ਤਹਿਤ ਬਰਸਾਤੀ ਦਿਨਾਂ ਦੌਰਾਨ 10 ਲੱਖ ਲੀਟਰ ਗੈਲਨ ਬਰਸਾਤੀ ਪਾਣੀ ਬਾਬੂ ਜਗਜੀਵਨ ਰਾਮ ਚੌਕ ਵਿਖੇ ਬਣੀਆਂ ਟੈਂਕੀਆਂ ਵਿਚ ਜਮ੍ਹਾਂ ਕੀਤਾ ਜਾਵੇਗਾ ਜੋ 4 ਪੰਪ ਲਗਾਉਣ ਤੋਂ ਬਾਅਦ ਕਾਲਾ ਸੰਿਘਆ ਡਰੇਨ ਵਿਚ ਪਾਇਆ ਜਾਵੇਗਾ। ਇਨ੍ਹਾਂ ਚਾਰ ਪੰਪਾਂ ਵਿਚੋਂ ਤਿੰਨ ਪੰਪ ਹਰ ਸਮੇਂ ਚਾਲੂ ਰਹਿਣਗੇ ਜਦੋਂ ਕਿ ਇਕ ਪੰਪ ਨੂੰ ਸਟੈਂਡਬਾਈ 'ਤੇ ਰੱਖਿਆ ਜਾਵੇਗਾ। ਕਿਸੇ ਵੀ ਪੰਪ ਦੀ ਅਸਫਲਤਾ ਦੀ ਸਥਿਤੀ ਵਿਚ ਇਸ ਪੰਪ ਨੂੰ ਚਾਲੂ ਕੀਤਾ ਜਾਵੇਗਾ ਤਾਂ ਜੋ ਖੇਤਰਾਂ ਵਿਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਪੈਦਾ ਨਾ ਹੋਵੇ।

ਇਸ ਮੌਕੇ ਡਿਪਟੀ ਮੇਅਰ ਹਰਸਿਮਰਨ ਜੀਤ ਬੰਟੀ, ਕੌਂਸਲਰ ਜਗਦੀਸ ਸਮਰਾਏ, ਮੇਜਰ ਸਿੰਘ, ਕੌਂਸਲਰ ਲਖਬੀਰ ਬਾਜਵਾ, ਕੌਂਸਲਰ ਤਰਸੇਮ ਲਖੋਤਰਾ, ਕੌਂਸਲਰ ਸੁੱਚਾ ਸਿੰਘ, ਕੌਂਸਲਰ ਬਚਨ ਲਾਲ, ਕੌਂਸਲਰ ਰਾਜੀਵ ਟਿੱਕਾ, ਕੌਂਸਲਰ ਮਿੰਟੂ ਗੁੱਜਰ, ਕੌਂਸਲਰ ਪਤੀ ਸਮੇਤ ਜਲੰਧਰ ਵੈਸਟ ਦੇ ਸਾਰੇ ਕੌਂਸਲਰਾਂ ਨੇ ਸ਼ਿਰਕਤ ਕੀਤੀ। ਹਰਜਿੰਦਰ ਲਾਡਾ, ਕੌਂਸਲਰ ਪਤੀ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ, ਸੀਨੀਅਰ ਕਾਂਗਰਸੀ ਆਗੂ ਯੋਗੇਸ਼ ਮਲਹੋਤਰਾ, ਕੌਂਸਲਰ ਪਤੀ ਸੰਦੀਪ ਵਰਮਾ, ਗੁਲਜਾਰੀ ਲਾਲ ਸਾਰੰਗਲ, ਮੰਗਾ ਰਾਮ ਸਾਰੰਗਲ, ਭੀਮ ਸੇਨ ਜਲੋਟਾ, ਪੰਕਜ ਕੌੜਾ, ਗੁਰਪਾਰ ਸਿੰਘ, ਹਰਭਜਨ ਸਿੰਘ, ਸੁਰਜੀਤ ਸਿੰਘ ਮੁਸਾਫਿਰ, ਸੁਦੇਸ ਭਗਤ, ਅਨਮੋਲ ਗਰੋਵਰ, ਸੋਨੂੰ ਢੱਲ, ਬਿੱਲਾ ਰਾਮ ਭਗਤ, ਕੌਂਸਲਰ ਪਤੀ ਹੰਸ ਰਾਜ ਢੱਲ, ਪੰਕਜ ਕੌੜਾ, ਪ੍ਰਦੀਪ ਜੰਗਲਾਲ, ਅਕਾਸ ਭਗਤ, ਜਗਦੀਸ ਬਿੱਟਾ, ਅਨਮੋਲ ਭਗਤ, ਸੇਰ ਸਿੰਘ ਸੇਰੂ, ਓਮ ਪ੍ਰਕਾਸ ਭਗਤ, ਮਿੰਟੂ ਸਿੰਘ, ਤਰਸੇਮ ਥਾਪਾ, ਅਭੀ ਲੋਚ, ਅਸੀਸ ਲੋਚ, ਰਾਜੇਸ ਅਗੀਨੋਤਰੀ, ਅਸਵਨੀ ਜੰਗਰਾਲ, ਰਸਪਾਲ ਜਾਖੂ, ਅਜੈ ਬੱਬਲ, ਜੋਗਿੰਦਰ ਪਾਲ ਬੱਬੀ, ਕਲਭੂਸਣ ਜੱਸਮ, ਸੁਭਾਸ ਭੋਲਾ, ਅਰਜੁਨ ਬਰਾੜ ਅਤੇ ਇਲਾਕੇ ਦੇ ਹੋਰ ਪਤਵੰਤੇ ਹਾਜ਼ਰ ਸਨ।