ਅਮਰਜੀਤ ਸਿੰਘ ਲਵਲਾ, ਰਾਮਾ ਮੰਡੀ : ਸ਼ੁੱਕਰਵਾਰ ਰਾਤ ਸੂਰਿਆ ਇਨਕਲੇਵ ਦੇ ਦੋ ਟ੍ਾਂਸਫਾਰਮਾਂ 'ਚੋਂ ਚੋਰਾਂ ਨੇ ਤੇਲ ਚੋਰੀ ਕਰ ਲਿਆ। ਐੱਨਕੇ ਬਿਲਡਰਜ਼ ਦੇ ਮਾਲਕ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰਾਤ ਫੈਕਟਰੀ ਬੰਦ ਕਰ ਕੇ ਆਪਣੇ ਘਰ ਚਲੇ ਗਏ ਸਨ ਪਰ ਜਦੋਂ ਸਵੇਰੇ ਫੈਕਟਰੀ ਆਏ ਤਾਂ ਦੇਖਿਆ ਕਿ ਟਰਾਂਸਫਾਰਮਰ ਕੰਮ ਨਹੀਂ ਕਰ ਰਹੇ। ਉਨ੍ਹਾਂ ਨੇ ਪਾਵਰਕਾਮ ਨੂੰ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਪਾਵਰਕਾਮ ਦੇ ਮੁਲਾਜ਼ਮਾਂ ਨੇ ਆ ਕੇ ਟਰਾਂਸਫਾਰਮਰਾਂ ਦੀ ਮੁਰੰਮਤ ਕੀਤੀ। ਜ਼ਿਕਰਯੋਗ ਹੈ ਕਿ ਜਿਸ ਥਾਂ 'ਤੇ ਇਹ ਟਰਾਂਸਫਾਰਮਰ ਲੱਗੇ ਹੋਏ ਹਨ, ਉਸ ਦੇ ਬਿਲਕੁਲ ਨੇੜੇ ਅਕਸ਼ਰਧਾਮ ਮੰਦਰ ਤੇ ਵਿੱਦਿਆ ਧਾਮ ਸਕੂਲ ਹੈ ਜਿੱਥੇ 24 ਘੰਟੇ ਪੁਲਿਸ ਦੇ ਸੁਰੱਖਿਆ ਪ੍ਰਬੰਧ ਰਹਿੰਦੇ ਹਨ।