ਰਾਕੇਸ਼ ਗਾਂਧੀ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਹੱਦ ਵਿੱਚ ਪੈਂਦੇ ਬਸਤੀ ਬਾਵਾ ਖੇਲ ਵਿੱਚ ਸਥਿਤ ਇੱਕ ਮੋਬਾਈਲਾਂ ਦੀ ਦੁਕਾਨ ਦਾ ਸ਼ਟਰ ਕੱਟ ਕੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਅੰਦਰੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਹਜ਼ਾਰਾਂ ਦੇ ਮੁੱਲ ਦਾ ਸਾਮਾਨ ਚੋਰੀ ਕਰ ਲਿਆ। ਉਕਤ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਵਿਆ ਮੋਬਾਈਲ ਹਾਊਸ ਬਸਤੀ ਬਾਵਾ ਖੇਲ ਦੇ ਮਾਲਿਕ ਗੌਤਮ ਨਗਰ ਵਾਸੀ ਚੰਦਨ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਅੱਜ ਸਵੇਰੇ ਜਦ ਉਹ ਆਪਣੀ ਦੁਕਾਨ ਖੋਲ੍ਹਣ ਆਏ ਤਾਂ ਦੁਕਾਨ ਦਾ ਸ਼ਟਰ ਕੱਟਿਆ ਪਿਆ ਸੀ। ਜਦ ਸ਼ਟਰ ਚੁੱਕ ਕੇ ਅੰਦਰ ਗਏ ਤਾਂਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਚੋਰ ਦੁਕਾਨ ਅੰਦਰੋਂ ਇੱਕ ਲੈਪਟਾਪ, ਹਜ਼ਾਰਾਂ ਰੁਪਏ ਦੀ ਮੋਬਾਈਲਾਂ ਦੀ ਅਸੈਸਰੀ ਅਤੇ 15 ਹਜਾਰ ਰੁਪਏ ਨਕਦ ਚੋਰੀ ਕਰਕੇ ਲੈ ਗਏ। ਚੰਦਨ ਨੇ ਦੱਸਿਆ ਕਿ ਜਦ ਉਸ ਨੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਕਤ ਸਾਰੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ। ਜੋ ਉਸ ਨੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਦੇ ਦਿੱਤੀ ਹੈ ਜੋ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।