ਸੰਵਾਦ ਸੂਤਰ, ਫਿਲੌਰ : ਐੱਸਟੀਐੱਫ ਜਲੰਧਰ ਦੀ ਟੀਮ ਨੇ ਏਐੱਸਆਈ ਸਿੰਕਦਰ ਦੀ ਅਗਵਾਈ 'ਚ 100 ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਸਕੂਟੀ ਸਮੇਤ ਗਿ੍ਫ਼ਤਾਰ ਕੀਤਾ ਹੈ। ਐੱਸਟੀਐੱਫ ਦੀ ਟੀਮ ਸ਼ੁੱਕਰਵਾਰ ਨੂੰ ਪੂਰੀ ਤਿਆਰੀ 'ਚ ਨੈਸ਼ਨਲ ਹਾਈਵੇ 'ਤੇ ਸਿਵਲ ਵਰਦੀ 'ਚ ਤਾਇਨਾਤ ਸੀ। ਸ਼ਾਮ ਲਗਪਗ ਚਾਰ ਵਜੇ ਟੀਮ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਗੁਰਾਇਆ ਵੱਲ ਸਕੂਟੀ 'ਤੇ ਨਿਕਲਣ ਵਾਲੇ ਹਨ। ਟੀਮ ਨੇ ਸਕੂਟੀ ਸਵਾਰ ਦੋ ਨੌਜਵਾਨਾਂ ਨੂੰ ਦਬੋਚ ਲਿਆ। ਫੜੇ ਮੁਲਜ਼ਮਾਂ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਰਾਜ ਕੁਮਾਰ ਤੇ ਸਾਥੀ ਮਨਦੀਪ ਕੁਮਾਰ ਪੁੱਤਰ ਲੁਭਾਇਆ ਰਾਮ ਨਿਵਾਸੀ ਗੰਨਾ ਪਿੰਡ ਵਜੋਂ ਹੋਈ ਹੈ। ਸਕੂਟੀ ਦੀ ਤਲਾਸ਼ੀ ਲੈਣ 'ਤੇ ਡਿੱਕੀ 'ਚੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।