ਮਨਜੀਤ ਮੱਕੜ, ਗੁਰਾਇਆ : ਕੈਪੀਟਲ ਫਾਊਂਡੇਸ਼ਨ ਵੱਲੋਂ ਸਰਕਾਰੀ ਪ੍ਰਰਾਇਮਰੀ ਸਕੂਲ ਸੰਗ ਢੇਸੀਆਂ ਦੇ 70 ਵਿਦਿਆਰਥੀਆਂ ਨੂੰ ਕਿੱਟਾਂ, ਕਾਪੀਆਂ ਤੇ ਪੈੱਨ ਵੰਡੇ ਗਏ। ਇਸ ਮੌਕੇ ਕੈਪੀਟਲ ਫਾਊਂਡੇਸ਼ਨ ਦੇ ਐੱਮਡੀ ਸ਼ਾਬਾਜ ਸਮਰਾ ਨੇ ਕਿਹਾ ਕਿ ਟਰੱਸਟ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਕਰਦਾ ਆ ਰਿਹਾ ਹੈ। ਇਸ ਮਕਸਦ ਦੇ ਨਾਲ ਟਰੱਸਟ ਨੇ ਸਰਕਾਰੀ ਪ੍ਰਰਾਇਮਰੀ ਸਕੂਲ ਢੰਡਾ ਤੇ ਸੰਗ ਢੇਸੀਆਂ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦੇ ਕੇ ਦੋਨਾਂ ਸਕੂਲਾਂ ਨੂੰ ਗੋਦ ਲਿਆ ਹੈ ਤੇ ਆਉਣ ਵਾਲੇ ਦਿਨਾਂ ਵਿਚ ਸਕੂਲਾਂ ਦੀਆਂ ਘਾਟਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਟਰੱਸਟ ਅਜੇ ਪਿੰਡਾਂ ਦੇ ਇਲਾਕੇ ਵਿਚ ਰਹੇਗੀ। ਇਸ ਮੌਕੇ ਦੋਨੋਂ ਪਿੰਡਾਂ ਦੇ ਪਤਵੰਤੇ ਵਿਅਕਤੀਆਂ ਨੇ ਟਰੱਸਟ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਸਰਕਾਰੀ ਸਕੂਲਾਂ ਵਿਚ ਗਰੀਬ ਵਰਗ ਦੇ ਬੱਚੇ ਵਿਦਿਆ ਹਾਸਲ ਕਰ ਰਹੇ ਹਨ, ਬੱਚਿਆਂ ਨੂੰ ਕਿੱਟਾਂ ਦੀ ਕਾਫੀ ਘਾਟ ਸੀ ਜਿਸ ਨੂੰ ਇਸ ਟਰੱਸਟ ਨੇ ਪੂਰਾ ਕੀਤਾ। ਇਸ ਮੌਕੇ ਐੱਮਡੀ ਸ਼ਾਬਾਜ ਸਮਰਾ, ਬ੍ਾਂਚ ਮੈਨੇਜਰ ਵਿਸ਼ਾਲ ਕੁਮਾਰ, ਡਿਪਟੀ ਬ੍ਾਂਚ ਮੈਨੇਜਰ ਪਰਮਜੀਤ ਸਿੰਘ, ਸਰਪੰਚ ਹਰਪ੍ਰਰੀਤ ਕੌਰ, ਸੰਤੋਖ ਸਿੰਘ, ਹਰਜਿੰਦਰ ਪਾਲ, ਸੁਨੀਤਾ, ਮੱਖਣ ਸਿੰਘ ਤੋਂ ਇਲਾਵਾ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।