ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸੇਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ 'ਚ ਇਲੈਕਟ੍ਰਾਨਿਕਸ ਐਂਡ ਕਮਿਊਨਿਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਆਟੋਮੈਟਿਕ ਟੈਂਕ ਬਣਾਇਆ ਗਿਆ। ਇਸ ਟੈਂਕ ਦਾ ਉਦਘਾਟਨ ਗਰੁੱਪ ਦੇ ਪ੍ਰਰੋ-ਚੇਅਰਮੈਨ ਪਿ੍ਰੰਸ ਚੋਪੜਾ ਤੇ ਪਿ੍ਰੰਸੀਪਲ ਡਾ. ਗੁਰਪ੍ਰਰੀਤ ਸਿੰਘ ਸੈਣੀ ਵੱਲੋਂ ਕੀਤਾ ਗਿਆ। ਵਿਦਿਆਰਥੀਆਂ ਰਿਸ਼ਭ ਪੰਡਤ, ਰਿਆ, ਰਵਿੰਦਰ, ਅਰਵਿੰਦਰ, ਪਰਮਜੀਤ, ਮਨੋਜ ਆਦਿ ਨੇ ਟੈਂਕ ਬਣਾਉਣ ਬਾਰੇ ਦੱਸਿਆ। ਟੈਂਕ ਦੀ ਵਿਸ਼ੇਸ਼ਤਾ ਦੱਸਦਿਆਂ ਡਾ. ਗੁਰਪ੍ਰਰੀਤ ਸੈਣੀ ਨੇ ਦੱਸਿਆ ਕਿ ਇਹ ਹਰ ਦਿਸ਼ਾ ਵਿਚ ਘੁੰਮਦਾ ਹੈ। ਵਾਈਫਾਈ ਤੇ ਮੋਬਾਈਲ ਐਪ ਨਾਲ ਵੀ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜਾਸੂਸੀ ਵਰਗੇ ਕੰਮਾਂ ਲਈ ਇਹ ਟੈਂਕ ਬਾਖੂਬੀ ਵਰਤਿਆ ਜਾ ਸਕਦਾ ਹੈ ਤੇ ਇਸ 'ਚ ਕੈਮਰਾ ਹੋਣ ਕਾਰਨ ਲਾਈਵ ਰਿਕਾਰਡਿੰਗ ਕੀਤੀ ਜਾ ਸਕਦੀ ਹੈ। ਮੌਸਮ ਦਾ ਤਾਪਮਾਨ ਜਾਂਚਿਆ ਜਾ ਸਕਦਾ ਹੈ। ਇਸ ਕਾਰਨ ਜੇ ਰਸਤੇ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਅੜਚਨ ਜਾਂ ਕੋਈ ਚੀਜ਼ ਇਸ ਨਾਲ ਟਕਰਾਉਂਦੀ ਹੈ ਤਾਂ ਇਸ ਦੇ ਅਲਟ੍ਰਾਸੋਨੀਕ ਸੈਂਸਰ ਇਸ ਨੂੰ ਕਮਾਂਡ ਦਿੰਦੇ ਹਨ ਤੇ ਇਹ ਟੈਂਕ ਆਪਣੀ ਦਿਸ਼ਾ ਬਦਲ ਲੈਂਦਾ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਇਹ ਟੈਂਕ 3 ਮਹੀਨੇ 'ਚ 23,000 ਰੁਪਏ 'ਚ ਤਿਆਰ ਕੀਤਾ ਗਿਆ ਹੈ। ਇਸ ਸ਼ਾਨਦਾਰ ਪ੍ਰਰਾਜੈਕਟ 'ਤੇ ਪਿ੍ਰੰਸ ਚੋਪੜਾ ਨੇ ਪਿ੍ਰੰਸੀਪਲ ਡਾ. ਗੁਰਪ੍ਰਰੀਤ ਸਿੰਘ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਆਉਣ ਵਾਲੇ ਪ੍ਰਰਾਜੈਕਟ ਲਈ ਸ਼ੱੁਭ ਕਾਮਨਾਵਾਂ ਦਿੱਤੀਆਂ।